ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ, ਸੰਦੀਪ ਸਿੰਘ ਥੋਥੀਆਂ ਸਾਬਕਾ ਸਰਪੰੰਚ ਥੋਥੀਆਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਤੇ ਨੰਬਰਦਾਰ ਅੰਮਿ੍ਤਪਾਲ ਸਿੰਘ ਅਤੇ ਮਾਸਟਰ ਗੁਰਿੰਦਰ ਸਿੰਘ ਦੇ ਪਿਤਾ ਨੰਬਰਦਾਰ ਮਹਿੰਦਰ ਸਿੰਘ ਥੋਥੀਆਂ ਜੋ ਕਿ ਪਿਛਲੇ ਸਮੇਂ ਦੌਰਾਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਥੋਥੀਆਂ ਵਿਖੇ ਪਾਇਆ ਗਿਆ | ਉਪਰੰਤ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁੁਰ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਗਿੱਲ ਡਿੰਪਾ ਵਲੋਂ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਸੁਰਜਨ ਸਿੰਘ ਸੋਨੂੰ ਭਲ਼ਾਈਪੁਰ, ਜਥੇਦਾਰ ਪੂਰਨ ਸਿੰਘ ਖਿਲਚੀਆਂ, ਸਰਪੰਚ ਪ੍ਰਭ ਥੋਥੀਆਂ, ਅਧਿਆਪਕ ਆਗੂ ਹਰਿੰਦਰ ਸਿੰਘ ਪੱਲ੍ਹਾ, ਪ੍ਰਸ਼ਾਂਤ ਰਈਆ, ਗੁਰਪ੍ਰੀਤ ਸਿੰਘ ਜਲਾਲ ਉਸਮਾ, ਜਸਵਿੰਦਰਪਾਲ ਸਿੰਘ ਜੱਸ ਬਾਬਾ ਬਕਾਲਾ, ਸਮੇਤ ਸ਼ਖ਼ਸੀਅਤਾਂ ਨੇ ਜਿੱਥੇ ਨੰਬਰਦਾਰ ਮਹਿੰਦਰ ਸਿੰਘ ਥੋਥੀਆਂ ਨੂੰ ਭਰਪੂਰ ਸ਼ਰਧਾਂਜ਼ਲੀਆਂ ਭੇਟ ਕੀਤੀਆਂ, ਉਥੇ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਯੁੱਧਵੀਰ ਸਿੰਘ ਸਰਲੀ, ਸਰਪੰਚ ਅਰਜਨਬੀਰ ਸਿੰਘ ਸਰਾਂ, ਸਰਪੰਚ ਹਰਜਿੰਦਰ ਸਿੰਘ ਰਾਮਪੁਰ, ਹਰਪ੍ਰੀਤ ਸਿੰਘ ਸੋਨੂੰ ਦੌਲ਼ੋ ਨੰਗਲ, ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸੁਖਨੰਦਨ ਸਿੰਘ ਮੈਂਬਰ, ਨੰਬਰਦਾਰ ਪ੍ਰਤਾਪ ਸਿੰਘ, ਨੰਬਰਦਾਰ ਸਾਧੂ ਸਿੰਘ, ਮਾ: ਜਗਜੀਤ ਸਿੰਘ ਵਜ਼ੀਰ ਭੁੱਲਰ, ਮਾ: ਸਰਬਜੀਤ ਸਿੰਘ ਸੀ.ਐੱਚ.ਟੀ. ਨਛੱਤਰ ਸਿੰਘ ਬੱਲ, ਮਾ: ਮਨਜਿੰਦਰ ਸਿੰਘ, ਕਰਨ ਸਿੰਘ, ਅਰੁਣ ਕੁਮਾਰ, ਅਜੈਪਾਲ ਸਿੰਘ, ਮਾ: ਅਮਨ ਸਿੰਘ ਚੀਮਾਂਬਾਠ, ਸਮੇਤ ਵੱਡੀ ਗਿਣਤੀ ਵਿਚ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਮੰਚ ਸੰਚਾਲਨ ਦੇ ਫਰਜ਼ ਅਧਿਆਪਕ ਆਗੂ ਪ੍ਰਸ਼ਾਂਤ ਰਈਆ ਨੇ ਬਾਖੂਬੀ ਨਿਭਾਏ | ਆਖ਼ਰ ਵਿਚ ਨੰਬਰਦਾਰ ਅੰਮਿ੍ਤਪਾਲ ਸਿੰਘ ਅਤੇ ਮਾ: ਗੁਰਿੰਦਰ ਸਿੰਘ ਨੇ ਪਰਿਵਾਰ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |