ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੂੰ ਉਦੋਂ ਵੱਡਾ ਬੱਲ ਮਿਲਿਆ, ਜਦੋਂ ਨਜ਼ਦੀਕੀ ਪਿੰਡ ਧਿਆਨਪੁਰ ਤੋਂ ਕਈ ਸੀਨੀਅਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਅੱਜ ਇੱਥੇ ਸਾਬਕਾ ਸਰਪੰਚ ਹੰਸਰਾਜ ਸਿੰਘ ਧਿਆਨਪੁਰ ਦੀ ਪ੍ਰੇਰਨਾ ਸਦਕਾ ਸ਼ਾਮਿਲ ਹੋਣ ਵਾਲੇ ਆਗੂਆਂ ਵਿਚ ਸੁਖਵਿੰਦਰ ਸਿੰਘ ਸੁੱਖਾ ਮੈਂਬਰ ਪੰਚਾਇਤ, ਮਹੈਣ ਸਿੰਘ ਸਾ: ਸਰਪੰਚ ਦੇ ਭਤੀਜੇ ਦਿਲਬਾਗ ਸਿੰਘ ਮੈਂਬਰ ਪੰਚਾਇਤ ਅਤੇ ਨਰੈਣ ਸਿੰਘ ਸਾ: ਸਰਪੰਚ ਦੇ ਭਤੀਜੇ ਦਵਿੰਦਰ ਸਿੰਘ ਦੇ ਨਾਮ ਵਰਨਣਯੋਗ ਹਨ | ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਉਕਤ ਆਗੂਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋ ਪ੍ਰਭਾਵਿਤ ਹੁੰਦਿਆਂ ਉਕਤ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹਨ, ਜਿਨ੍ਹਾਂ ਦਾ ਪਾਰਟੀ ਵਿਚ ਪੂਰਾ ਬਣਦਾ ਮਾਣ-ਸਤਿਕਾਰ ਹੋਵੇਗਾ | ਇਸ ਮੌਕੇ ਸਾ: ਸਰਪੰਚ ਹੰਸਰਾਜ ਸਿੰਘ ਧਿਆਨਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ ਹੈ ਅਤੇ ਪੰਜਾਬੀਆਂ ਦਾ ਭਵਿੱਖ ਇਨ੍ਹਾਂ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ | ਇਸ ਮੌਕੇ ਪਿ੍ੰਸੀਪਲ ਦਿਲਬਾਗ ਸਿੰਘ ਮਾਨ, ਪ੍ਰਗਟ ਸਿੰਘ ਠੱਠੀਆਂ ਸਾਬਕਾ ਸਰਪੰਚ, ਕੰਵਰ ਨੌਨਿਹਾਲ ਸਿੰਘ, ਰੇਸ਼ਮ ਸਿੰਘ ਜੇ.ਸੀ.ਬੀ. ਵਾਲੇ, ਦਲਬੌਰ ਸਿੰਘ, ਪ੍ਰਤਾਪ ਸਿੰਘ, ਗੁਰਦੇਵ ਸਿੰਘ ਸਾਵਣ ਸਿੰਘ ਨਗਰ, ਗੁਰਵਿੰਦਰ ਸਿੰਘ ਕਾਲੇਕੇ, ਜੋਗਿੰਦਰ ਸਿੰਘ ਪਾਇਲਟ, ਜਸਵਿੰਦਰ ਸਿੰਘ ਕਾਲਾ ਤੇ ਹੋਰ ਹਾਜ਼ਰ ਸਨ |