ਬਾਬਾ ਬਕਾਲਾ ਸਾਹਿਬ, 4 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਇਕ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਤਰਲੋਚਨ ਸਿੰਘ ਧੂਲਕਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਨੰਬਰਦਾਰਾਂ ਨੇ ਮੰਗ ਕੀਤੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ ਹਰਿਆਣਾ ਦੇ ਬਰਬਾਰ ਕੀਤਾ ਜਾਵੇ, ਟੋਲ ਪਲਾਜਾ ਤੇ ਬੱਸ ਕਿਰਾਇਆ ਮਾਫ ਕੀਤਾ ਜਾਵੇ, ਨਿਸ਼ਨਾਦੇਹੀ ਵਾਸਤੇ ਜੋ ਫੀਸ ਤਹਿ ਕੀਤੀ ਹੈ, ਉਸ ਵਿਚ 5 ਏਕੜ ਵਾਲੇ ਦਰਮਿਆਨੇ ਛੋਟੇ ਕਿਸਾਨਾਂ ਨੂੰ ਮੁਸ਼ਕਿਲ ਆ ਰਹੀ ਹੈ, ਸੋ 6 ਤੋਂ 15 ਏਕੜ ਤਕ ਦੀ ਫ਼ੀਸ ਨਵੀਂ ਤਹਿ ਕੀਤੀ ਜਾਵੇ | ਪ੍ਰਧਾਨ ਤਰਲੋਚਨ ਸਿੰਘ ਧੂਲਕਾ ਨੇ ਮੰਗ ਕੀਤੀ ਕਿ ਨੰਬਰਦਾਰਾਂ ਦਾ ਪਿਛਲੇ ਸਾਲ ਦਾ ਮਾਚ ਭੱਤਾ ਬਕਾਇਆ ਜਲਦੀ ਦਿੱਤਾ ਜਾਵੇ, ਸੁਵਿਧਾ ਕੇਂਦਰ ਵਿਚ ਕੰਮ ਕਰਵਾਉਣ ਲਈ ਲੰਬੀਆਂ ਲਾਇਨਾਂ ਹੋਣ ਕਾਰਨ ਨੰਬਰਦਾਰਾਂ ਲਈ ਵੱਖਰੀ ਲਾਇਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੰਬੰਧਿਤ ਦਸਤਾਵੇਜ ਤਿਆਰ ਕਰਨ ਲਈ ਕਈ-ਕਈ ਗੇੜਿਆਂ ਤੋਂ ਰਾਹਤ ਦਿੱਤੀ ਜਾਵੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਲਿੱਦੜ, ਸੁੱਚਾ ਸਿੰਘ ਸੈਦਪੁਰ, ਸ਼ਮਸ਼ੇਰ ਸਿੰਘ ਭਿੰਡਰ, ਪਰਮਜੀਤ ਸਿੰਘ ਨਿੱਝਰ, ਹਰਇਕਬਾਲ ਸਿੰਘ ਖਿਲਚੀਆਂ, ਤਰਲੋਚਨ ਸਿੰਘ ਸੱਤੋਵਾਲ, ਹਰਦੇਵ ਸਿੰਘ ਸੱਤੋਵਾਲ, ਪਰਮਜੀਤ ਕੌਰ ਬੱਲ ਸਠਿਆਲਾ, ਹਰਬੀਰ ਸਿੰਘ ਭੋਰਛੀ, ਗੁਰਬਿੰਦਰ ਸਿੰਘ ਲੋਹਾਰਾਂਵਾਲਾ, ਪ੍ਰਭਜੀਤ ਸਿੰਘ ਬੁਤਾਲਾ, ਬਲਵਿੰਦਰ ਸਿੰਘ ਬੁਟਾਰੀ, ਸੋਹਣ ਸਿੰਘ ਸੈਦਪੁਰ, ਮਨਜੀਤ ਸਿੰਘ ਮਹਿਤਾ, ਮੰਗਲ ਸਿੰਘ ਮਹਿਤਾ, ਹਰਪ੍ਰੀਤ ਸਿੰਘ ਮਹਿਤਾ, ਪ੍ਰਸ਼ੋਤਮ ਸਿੰਘ ਸਠਿਆਲਾ, ਮਹਿੰਗਾ ਸਿੰਘ ਲੋਹੇਵੱਢ ਸਾ: ਸਰਪੰਚ, ਜਤਿੰਦਰ ਸਿੰਘ ਭੱਟੀ ਸਠਿਆਲਾ, ਬਿਕਰਮਜੀਤ ਸਿੰਘ ਜੋਧਾ ਨਗਰੀ, ਜਗਤਾਰ ਸਿੰਘ ਮਹਿਸਮਪੁਰ, ਪਰਮਜੀਤ ਕੌਰ ਬੱਲ ਸਠਿਆਲਾ, ਗੁਰਦਿਆਲ ਸਿੰਘ ਚੂੰਗ, ਹਰਿੰਦਰ ਸਿੰਘ, ਬਲਵੰਤ ਸਿੰਘ ਧੂਲਕਾ, ਅਮਰੀਕ ਸਿੰਘ ਉਦੋ ਨੰਗਲ, ਰਤਨ ਸਿੰਘ ਬਾਬਾ ਬਕਾਲਾ, ਕੰਵਲਜੀਤ ਸਿੰਘ ਲੋਹਗੜ੍ਹ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਬੁਤਾਲਾ ਆਦਿ ਹਾਜ਼ਰ ਸਨ |