13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੁਖਵਿੰਦਰ ਸਿੰਘ ਸੁੱਖਾ ਪਿੰਡ ਨਿਰੰਜਨਪੁਰ ਦੇ ਚੌਂਕੀਦਾਰ ਬਣੇ <br/>

ਅਜੀਤ ਡੈਸਕ 06-06-2026
ਰਈਆ, 5 ਜੂਨ (ਸ਼ਰਨਬੀਰ ਸਿੰਘ ਕੰਗ)—ਪਿੰਡ ਨਿਰੰਜਨਪੁਰ ਦੀ ਚੌਂਕੀਦਾਰ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਜਸਪਾਲ ਸਿੰਘ ਖਹਿਰਾ ਅਤੇ ਸਮੂਹ ਪੰਚਾਇਤ ਦੀ ਹਮਾਇਤ ਪ੍ਰਾਪਤ ਸੁਖਵਿੰਦਰ ਸਿੰਘ ਸੁੱਖਾ ਜੋ ਆਪਣੇ ਵਿਰੋਧੀ ਭਾਜਪਾ ਦੀ ਹਿਮਾਇਤ ਪ੍ਰਾਪਤ ਗਿਆਨ ਸਿੰਘ ਨੂੰ ਹਰਾ ਕੇ ਪਿੰਡ ਦੇ ਚੌਂਕੀਦਾਰ ਬਣੇ | ਸੁਖਵਿੰਦਰ ਸਿੰਘ ਵਲੋਂ ਇਹ ਜਿੱਤ ਪ੍ਰਾਪਤ ਕਰਨ ਤੇ ਸਰਪੰਚ ਜਸਪਾਲ ਸਿੰਘ ਖਹਿਰਾ, ਨੰਬਰਦਾਰ ਕਿਰਪਾਲ ਸਿੰਘ ਖਹਿਰਾ, ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸੁਖਵਿੰਦਰ ਸਿੰਘ ਅਤੇ ਸਰਪੰਚ ਜਸਪਾਲ ਸਿੰਘ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਢੋਲ-ਧਮੱਕੇ ਨਾਲ ਪਿੰਡ ਵਿਚ ਜੇਤੂ ਜਲੂਸ ਕੱਢਿਆ | ਇਸ ਮੌਕੇ ਜਸਪਾਲ ਸਿੰਘ ਸਰਪੰਚ, ਨੰਬਰਦਾਰ ਕਿਰਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਤੋਂ ਇਲਾਵਾ ਕੁਲਬੀਰ ਸਿੰਘ ਮੈਂਬਰ ਬਲਾਕ ਸੰਮਤੀ, ਗੁਰਦਿਆਲ ਸਿੰਘ ਖਹਿਰਾ, ਨਰਿੰਜਨ ਸਿੰਘ, ਭਗਵਾਨ ਸਿੰਘ, ਜਸਬੀਰ ਸਿੰਘ, ਗੁਰਿੰਦਰ ਕੌਰ, ਹਰਭਜਨ ਕੌਰ, ਨਿੰਦਰ ਕੌਰ ਇਹ ਸੱਤੇ ਪੰਚਾਇਤ ਮੈਂਬਰ, ਹਰਮਨ ਸਿੰਘ ਖਹਿਰਾ, ਮੱਸਾ ਸਿੰਘ, ਸ਼ਾਮ ਸਿੰਘ, ਮੁਖਤਾਰ ਸਿੰਘ, ਮੇਜਰ ਸਿੰਘ, ਲਵਜੀਤ ਸਿੰਘ, ਚੈਂਚਲ ਸਿੰਘ, ਸੇਵਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਦੁਖੀ ਹੋ ਚੁੱਕੇ ਹਨ-ਹਰਪ੍ਰਤਾਪ ਸਿੰਘ ਅਜਨਾਲਾ <br/> ਅਗਲੀ ਖ਼ਬਰ ਮਜੀਠਾ 'ਚ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਲੱਗੇ ਪੋਸਟਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।