13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਰਪੰਚ ਦਲਬੀਰ ਸਿੰਘ ਬਲਾਕ ਰਈਆ ਅਤੇ ਸਤਨਾਮ ਸਿੰਘ ਬਲਾਕ ਜਲਾਲਾਬਾਦ ਤੋਂ ਪੰਜਾਬ ਪ੍ਰਦੇਸ਼ ਕਾਂਗਰਸ (ਐੱਸ. ਸੀ. ਵਿੰਗ) ਦੇ ਪ੍ਰਧਾਨ ਨਿਯੁਕਤ <br/>

ਸਰਪੰਚ ਦਲਬੀਰ ਸਿੰਘ ਵਡਾਲਾ ਤੇ ਸਤਨਾਮ ਸਿੰਘ ਖ਼ਾਲਸਾ ਦਾਰਾਪੁਰ | <br/> 06-06-2026
ਬਾਬਾ ਬਕਾਲਾ ਸਾਹਿਬ, 5 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐੱਸ. ਸੀ. ਵਿੰਗ) ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਹਲਕਾ ਇੰਚਾਰਜ ਅਤੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਸਿਫਾਰਸ਼ 'ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ, ਸਰਪੰਚ ਦਲਬੀਰ ਸਿੰਘ ਵਡਾਲਾ ਨੂੰ ਬਲਾਕ ਰਈਆ ਤੋਂ ਤੇ ਸਤਨਾਮ ਸਿੰਘ ਖਾਲਸਾ ਦਾਰਾਪੁਰ ਨੂੰ ਬਲਾਕ ਜਲਾਲਾਬਾਦ ਤੋਂ (ਐੱਸ.ਸੀ. ਵਿੰਗ) ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਰਾਜਿੰਦਰਪਾਲ ਗੌਤਮ ਨੈਸ਼ਨਲ ਪ੍ਰਧਾਨ ਐਸ.ਸੀ. ਸੈੱਲ, ਸ੍ਰੀ ਲੱਕੀ ਪੱਖੋ ਸੂਬਾ ਪ੍ਰਧਾਨ ਐੱਸ.ਸੀ. ਸੈੱਲ ਅਤੇ ਮਨੋਜ ਭੱਟੀ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਸੈੱਲ ਵਲੋਂ ਉਕਤ ਆਗੂਆਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਸ਼ੁੱਭ ਇੱਛਾਵਾਂ ਭੇਜੀਆਂ ਗਈਆਂ ਹਨ | ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਜਿੱਥੇ ਉਕਤ ਆਗੂਆਂ ਅਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਸਰਪੰਚ ਦਲਬੀਰ ਸਿੰਘ ਵਡਾਲਾ ਅਤੇ ਸਤਨਾਮ ਸਿੰਘ ਖਾਲਸਾ ਨੂੰ ੁ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਨਿਯੁਕਤੀਆਂ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਹੋਰ ਵੀ ਮਜ਼ਬੂਤ ਹੋਵੇਗੀ | ਸਰਪੰਚ ਦਲਬੀਰ ਸਿੰਘ ਵਡਾਲਾ ਅਤੇ ਸਤਨਾਮ ਸਿੰਘ ਖਾਲਸਾ ਨੇ ਕਾਂਗਰਸ ਹਾਈਕਮਾਨ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਮਿਲੀ ਹੋਈ ਸੇਵਾ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਦੀ ਮਜ਼ਬੂਤੀ ਲਈ ਰਾਤ ਦਿਨ ਇਕ ਕਰ ਦੇਣਗੇ | ਸਰਪੰਚ ਦਲਬੀਰ ਸਿੰਘ ਵਡਾਲਾ ਅਤੇ ਸਤਨਾਮ ਸਿੰਘ ਖਾਲਸਾ ਦੀ ਇਸ ਨਿਯੁਕਤੀ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸੀ ਵਰਕਰਾਂ ਵਿਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ |

ਪਿਛਲੀ ਖ਼ਬਰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹਰੇਕ ਵਿਦਿਆਰਥੀ ਇਕ ਰੁੱਖ ਲਗਾ ਕੇ ਆਪਣਾ ਫਰਜ਼ ਨਿਭਾਵੇ-ਡਾ. ਐੱਮ. ਐੱਮ. ਆਨੰਦ <b... ਅਗਲੀ ਖ਼ਬਰ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।