13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹਰੇਕ ਵਿਦਿਆਰਥੀ ਇਕ ਰੁੱਖ ਲਗਾ ਕੇ ਆਪਣਾ ਫਰਜ਼ ਨਿਭਾਵੇ-ਡਾ. ਐੱਮ. ਐੱਮ. ਆਨੰਦ <br/>

ਆਨੰਦ ਕਾਲਜ ਜੇਠੂਵਾਲ ਵਿਖੇ ਮਨਾਏ ਵਾਤਾਵਰਨ ਦਿਵਸ ਮੌਕੇ ਛਾਂਦਾਰ ਬੂਟੇ ਲਗਾਉਂਦੇ ਹੋਏ ਚੇਅਰਮੈਨ ਡਾਕਟਰ ਐੱਮ, ਐੱਮ. ਆਨੰਦ, ਡਾਇਰੈਕਟਰ ਸੂਰਿਯਾ ਪ੍ਰਕਾਸ਼ ਆਨੰਦ, ਪਿ੍ੰਸੀਪਲ ਕੰਵਲਜੀਤ ਕੌਰ ਮਾਹਲ, ਰੇਨੂੰ ਠਾਕੁਰ ਤੇ ਵਿਦਿਆਰਥੀ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ <br/> 06-06-2026
ਜੇਠੂਵਾਲ, 5 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਤੇ ਐਜੂਕੇਸ਼ਨ ਵਿਖੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਤੇ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ, ਪਿ੍ੰਸੀਪਲ ਕਵਲ ਬੀਰ ਕੌਰ ਮਾਹਲ ਦੀ ਰਹਿਨੁਮਾਈ ਹੇਠ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਮਨਾਏ ਵਾਤਾਵਰਨ ਦਿਵਸ ਤੇ ਛਾਂਦਾਰ ਬੂਟੇ ਲਾਉਣ ਮੌਕੇ ਚੇਅਰਮੈਨ ਡਾ. ਐੱਮ ਐੱਮ. ਆਨੰਦ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸਾਡਾ ਭਵਿੱਖ ਬਚਾਉ ਲਈ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਅਤੇ ਪ੍ਰਦੂਸ਼ਣ ਦੀ ਰੋਕਥਾਮ ਇਕ ਰੁੱਖ ਜ਼ਰੂਰ ਲਗਾ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਉਸ ਦੇ ਪਾਲਣ ਪੋਸ਼ਣ ਲਈ ਸਾਨੂੰ ਰੋਜ਼ਾਨਾ ਪਾਣੀ ਲਾਉਣਾ ਚਾਹੀਦਾ ਹੈ ਤਾਂ ਕਿ ਅੱਜ ਦੇ ਅਜੋਕੇ ਸਮੇਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਂਵਾ ਜਾ ਰਿਹਾ ਹੈ ਤੇ ਧਰਤੀ ਜੋ ਕਿ ਬੰਜਰ ਬਣ ਰਹੀ ਹੈ ਜਿਹੜੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਹਰ ਘਰ 'ਚ ਇਕ ਛਾਂਦਾਰ ਬੂਟਾ ਜ਼ਰੂਰ ਲਗਾਉਣ, ਜਿਸ ਨਾਲ ਦਿਨ ਬ ਦਿਨ ਵੱਧ ਰਹੀ ਗਰਮੀ ਦੀ ਤਪਸ਼ ਤੋਂ ਵੀ ਬਚਾਅ ਹੋ ਸਕਦਾ ਹੈ ਅਤੇ ਵਾਤਾਵਰਣ ਵੀ ਸਾਫ਼-ਸੁਥਰਾ ਹੋ ਸਕਦਾ ਹੈ ਅਤੇ ਕਾਲਜ ਨੂੰ ਹਰਿਆ-ਭਰਿਆ ਰੱਖਣ ਲਈ ਮੈਨੇਜਮੈਂਟ ਵਲੋਂ ਹਰ ਸਾਲ ਕਾਲਜ 'ਚ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਜਾਂਦੇ ਹਨ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵਿਦਿਆਰਥੀਆਂ ਦਾ ਵੀ ਸਹਿਯੋਗ ਲਿਆ ਜਾਂਦਾ ਹੈ | ਇਸ ਮੌਕੇ ਪਿ੍ੰਸੀਪਲ ਕੰਵਲਬੀਰ ਕੌਰ ਮਾਹਲ, ਰੇਨੂੰ ਠਾਕਰ, ਰੀਤੂ ਕਾਲੀਆ, ਸਰੁਚੀ ਪਾਲ ਜੋਤੀ ਬਾਲਾ, ਚਰਨਜੀਤ ਕੌਰ, ਬਲਜੀਤ ਕੌਰ, ਜਗਰੂਪ ਕੌਰ, ਭੁਪਿੰਦਰ ਕੌਰ, ਰਮਿੰਦਰ ਕੌਰ ਸਮੇਤ ਹੋਰ ਸਟਾਫ਼ ਤੇ ਵਿਦਿਆਰਥੀ ਸ਼ਾਮਿਲ ਸਨ |

ਪਿਛਲੀ ਖ਼ਬਰ ਪਿੰਡ ਦੌਲ਼ੋ ਨੰਗਲ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਅੱਜ-ਬਾਬਾ ਜਸਵੰਤ ਸਿੰਘ ਅਗਲੀ ਖ਼ਬਰ ਸਰਪੰਚ ਦਲਬੀਰ ਸਿੰਘ ਬਲਾਕ ਰਈਆ ਅਤੇ ਸਤਨਾਮ ਸਿੰਘ ਬਲਾਕ ਜਲਾਲਾਬਾਦ ਤੋਂ ਪੰਜਾਬ ਪ੍ਰਦੇਸ਼ ਕਾਂਗਰਸ (ਐੱਸ. ਸੀ. ਵਿੰਗ) ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।