26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

'84 ਦੇ ਘੱਲੂਘਾਰਾ ਰੋਸ ਵਜੋਂ ਕਸਬਾ ਓਠੀਆਂ ਦੇ ਬਾਜ਼ਾਰ ਬੰਦ ਰਹੇ <br/>

ਕਸਬਾ ਓਠੀਆਂ ਦੇ ਬਾਜ਼ਾਰਾਂ ਦੀਆਂ ਬੰਦ ਦੁਕਾਨਾਂ | ਤਸਵੀਰ : ਗੁਰਵਿੰਦਰ ਸਿੰਘ ਛੀਨਾ <br/> 07-06-2026

ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ)-ਜੂਨ 84 ਦੇ ਘੱਲੂਘਾਰਾ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਅਟੈਕ ਦੇ ਰੋਸ ਵਜੋਂ ਦੀ ਅੱਜ ਘੱਲੂਘਾਰਾ ਦੀ 42ਵੀਂ ਵਰੇ੍ਹਗੰਢ 'ਤੇ ਅੰਮਿ੍ਤਸਰ ਦੇ ਕਸਬਾ ਓਠੀਆਂ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਹਨ ਅਤੇ ਲੋਕ ਸ਼ਾਂਤਮਈ ਢੰਗ ਨਾਲ ਘੱਲੂਘਾਰਾ ਜੂਨ 84 ਦਾ ਰੋਸ ਕਰ ਰਹੇ ਹਨ | ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ ਨੇ 84 ਵਿਚ ਹੋਏ ਦਰਬਾਰ ਸਾਹਿਬ ਦੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਸਿੱਖ ਧਰਮ ਵਿਚ ਇਸ ਅਣਹੋਣੀ ਘਟਨਾ ਨੂੰ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਸਬੇ ਦੇ ਸਮੂਹ ਦੁਕਾਨਦਾਰਾਂ ਵਲੋਂ ਜੋ ਦੁਕਾਨਾਂ ਬੰਦ ਰੱਖਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦੁਕਾਨਦਾਰ ਅਵਤਾਰ ਸਿੰਘ, ਚੈਂਚਰ ਸਿੰਘ ਮਾਹਲਾ, ਗੁਰਿੰਦਰ ਸਿੰਘ ਛੀਨਾ, ਨੰਬਰਦਾਰ ਸੁਖਦੇਵ ਸਿੰਘ ਰੱਖ, ਬਿੱਟੂ ਚੋਗਾਵਾਂ, ਪਿਆਰਾ ਸਿੰਘ ਚੋਗਾਵਾਂ, ਰਾਜਬੀਰ ਸਿੰਘ ਭੁੱਲਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/> ਅਗਲੀ ਖ਼ਬਰ ਪਿੰਡ ਰਾਜਪੁਰ-ਬੁਤਾਲਾ ਵਿਖੇ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਕਈ ਆਗੂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਹੋਏ ਸ਼ਾਮਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।