24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੈਰਿਟ ਪੁਜੀਸ਼ਨ ਸੰਬੰਧੀ ਬੇਬਾਕੀ ਨਾਲ ਪੁੱਛੇ ਸੁਆਲ ਤੋਂ ਬਾਅਦ ਸਰਕਾਰ ਨੂੰ ਫ਼ੈਸਲਾ ਬਦਲਣ ਲਈ ਮਜਬੂਰ ਕਰਨ ਵਾਲੀ ਗਗਨਦੀਪ ਕੌਰ ਦਾ ਐੱਨ.ਆਰ.ਆਈ. ਅਰਸ਼ਦੀਪ ਸਿੰਘ ਬੋਪਾਰਾਏ ਵਲੋਂ ਸਨਮਾਨ <br/>

ਅੰਬਰ ਪਬਲਿਕ ਸਕੂਲ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ ਸਨਮਾਨਿਤ ਕਰਦਾ ਹੋਇਆ ਐੱਨ. ਆਰ. ਆਈ. ਅਰਸ਼ਦੀਪ ਸਿੰਘ ਬੋਪਾਰਾਏ ਦਾ ਪਰਿਵਾਰ | ਤਸਵੀਰ : ਗੁਰਪ੍ਰੀਤ ਸਿੰਘ ਮੱਤੇਵਾਲ <br/> 07-06-2026
ਮੱਤੇਵਾਲ, 6 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਅੰਬਰ ਸਕੂਲ ਦੇ ਐੱਨ.ਆਰ.ਆਈ. ਵਿਦਿਆਰਥੀ ਅਰਸ਼ਦੀਪ ਸਿੰਘ ਬੋਪਾਰਾਏ ਜੋ ਕਿ ਅਮਰੀਕਾ ਦਾ ਵਸਨੀਕ ਹੈ ਵਲੋਂ ਅੰਬਰ ਸਕੂਲ ਦੀ ਹੋਣਹਾਰ ਵਿਦਿਆਰਥਣ ਗਗਨਦੀਪ ਕੌਰ ਜਿਸ ਵਲੋਂ ਹੌਂਸਲੇ, ਹਿੰਮਤ ਦਾ ਸਬੂਤ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਮੈਰਿਟ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਪਾਸੋਂ ਬੇਬਾਕੀ ਨਾਲ ਪੁੱਛੇ ਗਏ ਸੁਆਲ ਕਰਕੇ ਸਰਕਾਰ ਵਲੋਂ ਬਰਾਬਰ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਬਰਾਬਰ ਪੂਜੀਸ਼ਨ ਦੇਣ ਦਾ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਅਤੇ ਹੱਕ ਸੱਚ ਦੀ ਗੱਲ ਕਰਨ ਦੇ ਜਜ਼ਬੇ ਲਈ ਸਨਮਾਨਿਤ ਕਰਦਿਆਂ ਅਰਸ਼ ਬੋਪਾਰਾਏ ਦੇ ਪਰਿਵਾਰ ਵਲੋਂ ਗਗਨਦੀਪ ਕੌਰ ਨੂੰ ਡਾਲਰਾਂ ਦੇ ਹਾਰ ਅਤੇ ਟਰਾਫ਼ੀ ਨਾਲ ਸਨਮਾਨਿਤ ਕਰਨ ਦੇ ਨਾਲ-ਨਾਲ 5100 ਰੁਪਏ ਨਕਦ ਰਾਸ਼ੀ ਵੀ ਭੇਟ ਕੀਤੀ ਇਸ ਮੌਕੇ ਮੈਡਮ ਜਤਿੰਦਰ ਪਾਲ ਕੌਰ ਭਿੰਡਰ, ਅਵਤਾਰ ਸਿੰਘ, ਸੁਖਦੇਵ ਸਿੰਘ ਅਤੇ ਕਿਰਨ ਮਹਿਤਾ ਵੀ ਮੌਜੂਦ ਸਨ | ਆਪਣੇ ਇਸ ਵਿਦਿਆਰਥੀ ਦੇ ਇਸ ਵਧੀਆ ਉਪਰਾਲੇ ਦੀ ਅੰਬਰ ਸਕੂਲ ਦੀ ਮੈਨੇਜਮੈਂਟ ਅਤੇ ਪਿ੍ੰ: ਬਲਕਾਰ ਸਿੰਘ ਹੁੰਦਲ ਨੇ ਪ੍ਰਸ਼ੰਸਾ ਕੀਤੀ ਹੈ |

ਪਿਛਲੀ ਖ਼ਬਰ ਅਜਨਾਲਾ ਅਤੇ ਭਿੰਡੀ ਸੈਦਾਂ ਪੁਲਿਸ ਵਲੋਂ ਹੈਰੋਇਨ ਸਮੇਤ 2 ਨੌਜਵਾਨਾਂ ਕਾਬੂ, ਮਾਮਲੇ ਦਰਜ <br/> ਅਗਲੀ ਖ਼ਬਰ ਜੂਨ 1984 ਸਾਕੇ ਦੀ 42ਵੀਂ ਵਰੇ੍ਹਗੰਢ ਮੌਕੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।