12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬੀ. ਡੀ. ਪੀ. ਓ. ਕਿਰਨਦੀਪ ਕੌਰ ਨੇ ਚਾਰਜ ਸੰਭਾਲਿਆ

ਅਜੀਤ ਡੈਸਕ 09-06-2026
ਹਰਸ਼ਾ ਛੀਨਾ/ਰਾਜਾਸਾਂਸੀ, 8 ਜੂਨ (ਕੜਿਆਲ, ਖੀਵਾ)-ਬਲਾਕ ਹਰਸ਼ਾ ਛੀਨਾ ਵਿਖੇ ਪਹਿਲੇ ਬੀ. ਡੀ. ਪੀ. ਓ. ਪ੍ਰਗਟ ਸਿੰਘ ਦਾ ਤਬਾਦਲਾ ਹੋਣ ਤੋਂ ਬਾਅਦ ਨਵੇਂ ਆਏ ਬੀ.ਡੀ.ਪੀ.ਓ. ਕਿਰਨਦੀਪ ਸਿੰਘ ਵਲੋਂ ਚਾਰਜ ਸੰਭਾਲ ਲਿਆ ਗਿਆ | ਇਸ ਦੌਰਾਨ ਉਕਤ ਬੀ. ਡੀ. ਪੀ. ਓ. ਮੈਡਮ ਵਲੋਂ ਪਹਿਲੇ ਦਿਨ ਬਲਾਕ ਦੇ ਸਮੂਹ ਸਟਾਫ਼ ਨਾਲ ਮੀਟਿੰਗ ਕਰਕੇ ਸਮੂਹ ਕਰਮਚਾਰੀਆਂ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਵਲੋਂ ਬਲਾਕ ਅਧੀਨ ਆਉਂਦੇ ਸਮੂਹ ਪਿੰਡਾਂ ਦੇ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਵਿਤਕਰੇਬਾਜੀ ਤੋਂ ਉੁੱਪਰ ਉੱਠ ਕੇ ਵਿਕਾਸ ਕਾਰਜ ਮੁਕੰਮਲ ਕੀਤੇ ਜਾਣ | ਇਸ ਦੌਰਾਨ ਉਕਤ ਬੀ. ਡੀ. ਪੀ. ਓ. ਵਲੋਂ ਚਾਰਜ ਸੰਭਾਲਣ ਮੌਕੇ ਸਰਪੰਚ ਸੁਖਚੈਨ ਸਿੰਘ ਅਦਲੀਵਾਲਾ, ਰਸ਼ਪਾਲ ਸਿੰਘ ਬੋਪਾਰਾਏ ਸੇਵਾ ਮੁਕਤ ਐੱਸ.ਡੀ. ਓ., ਸਤਨਾਮ ਸਿੰਘ ਵੜੈਚ, ਇੰਸਪੈਕਟਰ ਬਲਰਾਜ ਸਿੰਘ, ਬਲਾਕ ਸੰਮਤੀ ਮੈਂਬਰ ਕੰਵਲਪ੍ਰੀਤ ਸਿੰਘ ਸ਼ਾਹ, ਸੰਦੀਪ ਸਿੰਘ ਰਿਆੜ, ਰਜਿੰਦਰਪਾਲ ਸਿੰਘ ਸੰਧੂ ਸੇਵਾ ਮੁਕਤ ਜੀ. ਐੱਮ. ਪੰਜਾਬ ਮੰਡੀ ਬੋਰਡ, ਪਰਮਜੀਤ ਕੌਰ ਬੀ. ਡੀ. ਪੀ. ਓ., ਗੁਰਸ਼ਰਨ ਸਿੰਘ ਰਿਆੜ, ਗੁਰਜੀਤ ਸਿੰਘ, ਸਰਬਜੀਤ ਸਿੰਘ, ਸਕੱਤਰ ਮੰਡੀ ਬੋਰਡ, ਸਰਪੰਚ ਹਰਮਨ ਸਿੰਘ ਸ਼ਾਹ ਸਰਪੰਚ ਕੜਿਆਲ, ਸਾਹਬ ਸਿੰਘ ਰਿੰਕੂ ਅਦਲੀਵਾਲਾ ਤੋਂ ਇਲਾਵਾ ਪਰਮਜੀਤ ਕੌਰ ਲੇਖਾਕਾਰ, ਸਤਿੰਦਰਬੀਰ ਸਿੰਘ ਸੁਪਰਡੈਂਟ, ਨਿਰਮਲ ਸਿੰਘ ਪੀ. ਡੀ. ਐੱਸ. ਵਲੋਂ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਾਕ ਦੇ ਸਮੂਹ ਸਟਾਫ਼ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਅਗਲੀ ਖ਼ਬਰ ਪਿੰਡ ਕਰਤਾਰਪੁਰ ਵਾਸੀਆਂ ਵਲੋਂ ਐੱਸ. ਐੱਸ. ਪੀ. ਚਾਹਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।