13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਗ੍ਰਾਮ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ

ਅਜੀਤ ਡੈਸਕ 09-06-2026
ਜੈਂਤੀਪੁਰ, 8 ਜੂਨ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਪਿੰਡ ਸਹਿਣੇਵਾਲੀ ਦੀ ਸਮੂਹ ਪੰਚਾਇਤ ਦੇ ਵਿਸ਼ੇਸ਼ ਉਪਰਾਲੇ ਸਦਕਾ ਪਿੰਡ ਵਿਚ ਕਈ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਇਕ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਪੰਚਾਇਤੀ ਜ਼ਮੀਨ 'ਤੇ ਕਈ ਪਰਿਵਾਰਾਂ ਵਲੋਂ ਨਾਜਾਇਜ਼ ਕਬਜੇ ਕੀਤੇ ਹੋਏ ਸਨ, ਜਿਸ ਦੇ ਸੰਬੰਧੀ ਪਿੰਡ ਦੀ ਸਰਪੰਚ ਰਜਵਿੰਦਰ ਕੌਰ ਰੰਧਾਵਾ ਤੇ ਸਮੂਹ ਗ੍ਰਾਮ ਪੰਚਾਇਤ ਸਹਿਣੇਵਾਲੀ ਵਲੋਂ ਬੀ. ਡੀ. ਪੀ. ਓ. ਅਮਨਦੀਪ ਸਿੰਘ ਮੰਨਣ ਨੂੰ ਲਿਖਤੀ ਦਰਖਾਸਤ ਦੇ ਕੇ ਉਨ੍ਹਾਂ ਦੇ ਧਿਆਨ ਹਿੱਤ ਲਿਆਂਦਾ ਗਿਆ ਸੀ, ਜਿਸ 'ਤੇ ਤੁਰੰਤ ਬਲਾਕ ਦਫ਼ਤਰ ਮਜੀਠਾ ਵਲੋਂ ਕਾਰਵਾਈ ਨੂੰ ਅਮਲ ਵਿਚ ਲਿਆ ਕੇ ਪਿੰਡ ਸਹਿਣੇਵਾਲੀ ਵਿਖੇ ਆਪਣੇ ਅਧਿਕਾਰੀਆਂ ਤੇ ਪੁਲਿਸ ਥਾਣਾ ਕੱਥੂਨੰਗਲ ਤੋਂ ਪੁਲਿਸ ਫੋਰਸ ਭੇਜ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਜੇ.ਸੀ.ਬੀ. ਮਸ਼ੀਨ ਨਾਲ ਰੂੜੀ ਚੁਕਵਾਈ ਗਈ ਤੇ ਇਕ ਧਿਰ ਮੱਸਾ ਸਿੰਘ ਵਲੋ ਲਿਖਤੀ 7 ਦਿਨ ਸਮਾਂ ਲਿਆ | ਇਸ ਮੌਕੇ ਪੰਚਾਇਤ ਅਫ਼ਸਰ ਦਿਲਬਾਗ ਸਿੰਘ, ਲਲਿਤ ਕੁਮਾਰ ਸੈਕਟਰੀ, ਨਰਿੰਦਰ ਸਿੰਘ ਜੇ. ਪੀ., ਅਰਬਿੰਦਰ ਸਿੰਘ ਰੰਧਾਵਾ, ਜਥੇ. ਗੁਰਮੀਤ ਸਿੰਘ, ਕਰਮਜੀਤ ਕੌਰ ਪੰਚ, ਪਰਮਜੀਤ ਕੌਰ ਭਗਤ, ਬਲਵਿੰਦਰ ਕੌਰ ਪੰਚ, ਗੁਰਮੀਤ ਸਿੰਘ, ਸੁਰਜੀਤ ਸਿੰਘ ਥਾਣੇਦਾਰ, ਕੇਬਲ ਕਿ੍ਸ਼ਨ, ਤਰਸੇਮ ਰਾਜ, ਪੰਚ ਅੰਗਰੇਜ਼ ਸਿੰਘ, ਸੰਦੀਪ ਸਿੰਘ ਪੰਚ, ਲਵ ਭੱਟੀ, ਗੁਲਜ਼ਾਰ ਸਿੰਘ ਫੌਜੀ, ਟੀ. ਟੀ. ਪ੍ਰਧਾਨ, ਪ੍ਰੇਮ ਸਿੰਘ ਬਿੱਟੂ, ਲਖਵਿੰਦਰ ਸਿੰਘ ਰੇਲਵੇ, ਜੱਸ ਡਰਾਈਵਰ, ਜਥੇ. ਦਰਸ਼ਨ ਸਿੰਘ, ਦੇਸਾ ਸਿੰਘ ਸ਼ਾਹ, ਬੀਰਾ ਭਗਤ, ਸੁੱਖਾ ਭਗਤ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਕੁਲਵੰਤ ਸਿੰਘ ਮੁਹਾਰ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬੀ. ਡੀ. ਪੀ. ਓ. ਕਿਰਨਦੀਪ ਕੌਰ ਨੇ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।