ਬਾਬਾ ਬਕਾਲਾ ਸਾਹਿਬ, 9 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਜਥੇ. ਹਰਦੇਵ ਸਿੰਘ ਨਾਗੋਕੇ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀ ਹੱਕੀ ਮੰਗਾਂ ਨੂੰ ਅਣਗੌਲਿਆਂ ਕਰਨ ਅਤੇ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ, ਸਗੋਂ ਉਨ੍ਹਾਂ ਦੇ ਸੰਘਰਸ਼ ਨੂੰ ਕੁਚਲਣ ਸਾਰੇ ਹੱਥਕੰਡੇ ਅਪਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਾਵਰਕਾਮ ਦੇ ਸਬ ਆਫਿਸ ਪਟਿਆਲਾ ਵਿਖੇ ਲਾਈਨਮੈਨਾਂ ਵਲੋਂ ਆਪਣੀ ਪੜ੍ਹਾਈ ਅਤੇ ਨੌਕਰੀਆਂ ਲੈਣ ਲਈ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਰਕਾਰ ਪਾਸੋਂ ਰੁਜ਼ਗਾਰ ਨਾ ਮਿਲਣ 'ਤੇ ਇਨ੍ਹਾਂ ਲਾਇਨਮੈਨਾਂ ਵਲੋਂ ਰੁਜ਼ਗਾਰ ਮੰਗਣ 'ਤੇ ਸਰਕਾਰ ਵਲੋਂ ਉਨ੍ਹਾਂ 'ਤੇ ਬੇਤਹਾਸ਼ਾ ਲਾਠੀਚਾਰਜ ਕੀਤਾ ਗਿਆ, ਜਿਸ ਦਾ ਕਿ ਕਰਮਚਾਰੀ ਦਲ ਪੰਜਾਬ ਵਲੋਂ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ | ਜਥੇ. ਨਾਗੋਕੇ ਨੇ ਕਿਹਾ ਕਿ ਇਸ ਵੇਲੇ ਬਿਜਲੀ ਬੋਰਡ ਅੰਦਰ 7200 ਬਿਜਲੀ ਦੇ ਲਾਈਮੈਨਾਂ ਦੀ ਮਨਜ਼ੂਰੀ ਹੈ, ਜਦ ਕਿ ਬਿਜਲੀ ਬੋਰਡ ਵਿਚ ਕੰਮ ਕਰਨ ਲਈ 28000 ਲਾਈਨਮੈਨਾਂ ਦੀ ਮਨਜ਼ੂਰੀ ਹੈ | ਨੌਜਵਾਨ ਆਈ. ਟੀ. ਆਈ. ਵਿਚ ਲਾਈਨਮੈਨ ਦਾ ਕੋਰਸ ਕਰਕੇ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਰੁਜ਼ਗਾਰ ਨਾ ਮਿਲਣ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਸ ਦੌਰਾਨ ਹੀ ਸਰਕਾਰ ਵਲੋਂ ਇਕ ਹੋਰ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ, ਜਿਸ ਵਿਚ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਹੈ, ਇਕ ਸ਼ਰੇਆਮ ਲੋਕਤੰਤਰ ਦਾ ਘਾਣ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਾਰਕਰ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾਅ ਨਹੀਂ ਸਕੇਗੀ ਅਤੇ ਅਜਿਹੇ ਗਲਤ ਫ਼ੈਸਲੇ ਹੀ 2027 ਦੀਆਂ ਚੋਣਾਂ ਵਿਚ ਸਰਕਾਰ ਦੇ ਕਫਨ ਵਿਚ ਆਖਰੀ ਕਿੱਲ ਸਾਬਤ ਹੋਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾਈ ਆਗੂ ਇਕਬਾਲ ਸਿੰਘ ਬੱਲ ਸੱਤੋਵਾਲ, ਤੇਜਿੰਦਰ ਸਿੰਘ ਸੇਖੋਂ, ਗੁਰਭੇਜ ਸਿੰਘ ਵਡਾਲਾ ਤੇ ਹੋਰ ਹਾਜ਼ਰ ਸਨ |
ਰੁਜ਼ਗਾਰ ਮੰਗਣ 'ਤੇ ਸਰਕਾਰ ਵਲੋਂ ਉਨ੍ਹਾਂ 'ਤੇ ਲਾਠੀਚਾਰਜ ਕਰਨਾ ਮੰਦਭਾਗਾ-ਜਥੇਦਾਰ ਨਾਗੋਕੇ <br/>
ਅਜੀਤ ਡੈਸਕ
10-06-2026