26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਰਈਆ ਵਿਖੇ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਲੜਕੀ ਵਲੋਂ ਖ਼ੁਦਕੁਸ਼ੀ <br/>

ਮਿ੍ਤਕ ਲੜਕੀ ਦੀ ਫਾਈਲ ਤਸਵੀਰ | <br/> 10-06-2026
ਰਈਆ, 9 ਜੂਨ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਵਿਖੇ ਇਕ ਲੜਕੀ ਵਲੋਂ ਕੋਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਖਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕਾ ਜੋ ਰਈਆ ਦੇ ਨੇੜਲੇ ਰਈਆ/ਜਲਾਲਉਸਮਾ ਸੜਕ 'ਤੇ ਸਥਿਤ ਇਕ ਪਿੰਡ ਦੀ ਰਹਿਣ ਵਾਲੀ ਸੀ | ਮਿ੍ਤਕਾ ਪਹਿਲਾਂ ਮਜੀਠਾ ਬਲਾਕ ਦੇ ਇਕ ਪਿੰਡ ਵਿਚ ਵਿਆਹੀ ਹੋਈ ਸੀ, ਜਿੱਥੇ ਉਸ ਦਾ ਸਹੁਰੇ ਪਰਿਵਾਰ ਨਾਲ ਛੱਡ ਛਡਾਅ ਹੋ ਗਿਆ | ਇਹ ਹੁਣ ਰਈਆ ਵਿਖੇ ਇਕ ਵਿਅਕਤੀ ਨਾਲ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ ਜੋ ਪਹਿਲਾਂ ਹੀ ਬਾਲ ਬੱਚੇਦਾਰ ਹੈ | ਹੁਣ ਸ਼ਾਇਦ ਜਦ ਮਿ੍ਤਕਾ ਨੂੰ ਆਪਣੇ ਸਾਥੀ ਦੇ ਵਿਆਹੇ ਹੋਣ ਦਾ ਪਤਾ ਲੱਗਾ ਹੋਵੇਗਾ ਤਾਂ ਗੁੱਸੇ ਵਿਚ ਉਸ ਨੇ ਕੋਈ ਜ਼ਹਿਰੀਲੀ ਚੀਜ ਖਾ ਲਈ | ਇਸ ਨੂੰ ਤੁਰੰਤ ਰਈਆ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ | ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਕੇਂਦਰ ਨੇ ਤੇਲ ਤੇ ਗੈਸ ਦੀਆਂ ਕੀਮਤਾਂ 'ਚ ਵਾਧਾ ਕਰਕੇ ਲੋਕਾਂ 'ਤੇ ਕਰੋੜਾਂ ਦਾ ਬੋਝ ਪਾਇਆ-ਸੱਚਰ <br/> ਅਗਲੀ ਖ਼ਬਰ ਰੁਜ਼ਗਾਰ ਮੰਗਣ 'ਤੇ ਸਰਕਾਰ ਵਲੋਂ ਉਨ੍ਹਾਂ 'ਤੇ ਲਾਠੀਚਾਰਜ ਕਰਨਾ ਮੰਦਭਾਗਾ-ਜਥੇਦਾਰ ਨਾਗੋਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।