ਬਾਬਾ ਬਕਾਲਾ ਸਾਹਿਬ, 9 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੀ ਉੱਘੀ ਸਮਾਜ ਸੇਵੀ ਸ਼ਖ਼ਸੀਅਤ, ਐੱਨ.ਆਰ.ਆਈ. ਰਾਜਨ ਸਿੱਧੂੁ ਬੇਦਾਦਪੁਰ ਦੇ ਮਾਤਾ ਨਰਿੰਦਰ ਕੌਰ (ਸੁਪਤਨੀ ਸਵਰਗੀ ਨੰਬਰਦਾਰ ਅਜੀਤ ਸਿੰਘ ਸਿੱਧੂ), ਜਿਨ੍ਹਾਂ ਦਾ ਕਿ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਦੀ ਮੌਤ 'ਤੇ ਵੱਖ-ਵੱਖ ਧਾਰਮਿਕ, ਸਿਆਸੀ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਪਰਮਰਾਜ ਸਿੰਘ ਉਮਰਾ ਨੰਗਲ ਸਾਬਕਾ ਏ.ਡੀ.ਜੀ.ਪੀ. ਪੰਜਾਬ, ਗੁਰਮੀਤ ਸਿੰਘ ਰਾਣਾ ਸੋਢੀ (ਸਾ: ਮੰਤਰੀ), ਜਸਬੀਰ ਸਿੰਘ ਡਿੰਪਾ ਸਾ: ਮੈਂਬਰ ਪਾਰਲੀਮੈਂਟ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਮਨਿੰਦਰ ਸਿੰਘ ਬਿੱਟੂ ਔਲਖ, ਨਵਦੀਪ ਸਿੰਘ ਬੱਲ ਭੋਰਛੀ ਰਾਜਪੂਤਾਂ, ਸਰਪੰਚ ਦਲਜੀਤ ਸਿੰਘ ਭੱਪੀ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਇੰਜ. ਹਰਵੰਤ ਸਿੰਘ ਭੁੱਲਰ, ਅਮਰੀਕ ਸਿੰਘ ਬੇਦਾਦਪੁਰ, ਦਲਬੀਰ ਸਿੰਘ ਬੇਦਾਦਪੁਰ ਪ੍ਰਧਾਨ ਅਜ਼ਾਦ ਕਿਸਾਨ ਸੰਘਰਸ਼ ਕਮੇਟੀ, ਅਵਤਾਰ ਸਿੰਘ ਸੋਹਲ, ਕੁਲਵੰਤ ਸਿੰਘ ਸਿੱਧੂ ਬੇਦਾਦਪੁਰ, ਗੁਰਦਿਆਲ ਸਿੰਘ ਕੰਗ ਬੁਟਾਰੀ, ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਜੰਗੀ ਅਗਮ ਮੋਟਰ, ਮਲਕੀਅਤ ਸਿੰਘ ਬੇਦਾਦਪੁਰ, ਸਰਬਜੀਤ ਸਿੰਘ ਜੱਲੂਵਾਲ, ਠੇਕੇਦਾਰ ਰਵੀ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਹਰਜਿੰਦਰ ਸਿੰਘ ਬਮਰਾਹ ਠੱਠੀਆਂ, ਸਰਪੰਚ ਅਜਮੇਰ ਸਿੰਘ ਬੇਦਾਦਪੁਰ, ਰਛਪਾਲ ਸਿੰਘ ਲਾਟੀ, ਡਾ: ਪ੍ਰੀਤ ਸਿੰਘ, ਤਰਲੋਚਨ ਸਿੰਘ ਜੋਧਾ ਨਗਰੀ ਤੇ ਹੋਰ ਸ਼ਖ਼ਸੀਅਤਾਂ ਨੇ ਪਰਿਵਾਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪਰਿਵਾਰਕ ਸੂਤਰਾਂ ਮੁਤਾਬਕ ਮਾਤਾ ਨਰਿੰਦਰ ਕੌਰ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 12 ਜੂਨ, ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਬੇਦਾਦਪੁਰ ਵਿਖੇ ਪਵੇਗਾ | ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 11 ਤੋਂ 1 ਵਜੇ ਤੱਕ ਵੱਡਾ ਗੁਰਦੁਆਰਾ ਸਾਹਿਬ, ਪਿੰਡ ਬੇਦਾਦਪੁਰ ਵਿਖੇ ਹੋਵੇਗੀ | ਮਾਤਾ ਜੀ ਦੇ ਸਪੱੁਤਰ ਰਾਜਨ ਸਿੱਧੂੁ ਅਤੇ ਪੋਤਰੇ ਬੱਬਲ ਸਿੱਧੂ ਨੇ ਸਭ ਨੂੰ ਪੁੱਜਣ ਲਈ ਅਪੀਲ ਕੀਤੀ ਹੈ |