25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਲੋਹਗੜ੍ਹ ਵਿਖੇ ਕਾਂਗਰਸ ਦੀ ਮੀਟਿੰਗ ਹੋਈ <br/>

ਸਰਪੰਚ ਲੋਹਗੜ੍ਹ ਨਿਰਮਲ ਸਿੰਘ ਦੇ ਗ੍ਰਹਿ ਕਾਂਗਰਸ ਦੀ ਵਿਸ਼ਾਲ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਭਲਾਈਪੁਰ ਅਤੇ ਹੋਰ ਕਾਂਗਰਸੀ ਵਰਕਰ | ਤਸਵੀਰ : ਸ਼ਰਨਬੀਰ ਸਿੰਘ ਕੰਗ <br/> 11-06-2026
ਰਈਆ, 10 ਮਈ (ਸ਼ਰਨਬੀਰ ਸਿੰਘ ਕੰਗ)-ਏਥੋਂ ਨਜਦੀਕੀ ਪਿੰਡ ਲੋਹਗੜ ਵਿਖੇ ਸਰਪੰਚ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਵਿਸ਼ਾਲ ਮੀਟਿੰਗ ਹੋਈ, ਜਿਸ ਹਲਕਾ ਬਾਬਾ ਬਕਾਲਾ ਸਾਹਿਬ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਸਾ: ਵਿਧਾਇਕ ਸੰੰਤੋਖ ਸਿੰਘ ਭਲਾਈਪੁਰ ਉਚੇਚਾ ਤੌਰ 'ਤੇ ਪੁੱਜੇ | ਇਸ ਮੌਕੇ ਸਰਪੰਚ ਨਿਰਮਲ ਸਿੰਘ, ਪਿੰਡ ਦੀ ਪੰਚਾਇਤ ਅਤੇ ਮੁਹਤਬਰ ਕਾਂਗਰਸੀ ਆਗੂਆਂ ਨੇ ਸਾ: ਵਿਧਾਇਕ ਭਲਾਈਪੁਰ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਉਨਾਂ ਦੇ ਨਾਲ ਪ੍ਰਦੀਪ ਸਿੰਘ ਸਰਪੰਚ ਭਲਾਈਪੁਰ ਬੇਟਾ ਸਾ: ਵਿਧਾਇਕ ਭਲਾਈਪੁਰ, ਜਗਦੀਪ ਸਿੰਘ ਮਾਨ ਪੀ. ਏ. ਸਾ: ਵਿਧਾਇਕ ਭਲਾਈਪੁਰ, ਦਲਜੀਤ ਸਿੰਘ ਭੱਪੀ ਸੰਮਤੀ ਮੈਂਬਰ, ਗੁਰਦੀਪ ਸਿੰਘ ਰਈਆ ਪ੍ਰਧਾਨ ਬੀ. ਸੀ. ਵਿੰਗ ਬਲਾਕ ਰਈਆ, ਗੁਰਦਿਆਲ ਸਿੰਘ ਕੰਗ ਬੁਟਾਰੀ, ਬਲਜਿੰਦਰ ਸਿੰਘ ਜਸਪਾਲ, ਐੱਸ. ਪੀ. ਖਿਲਚੀਆਂ, ਬਲਕਾਰ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ, ਕੰਵਲਜੀਤ ਸਿੰਘ, ਰਾਣਾ ਵਰਿੰਦਰ ਸਿੰਘ, ਗੁਰਦਿਆਲ ਸਿੰਘ ਨੰਬਰਦਾਰ, ਰਣਜੋਧ ਸਿੰਘ ਮੈਂਬਰ ਪੰਚਾਇਤ, ਸਰਵਣ ਸਿੰਘ ਮੈਂਬਰ ਪੰਚਾਇਤ, ਮਲਕੀਤ ਸਿੰਘ ਮੈਂਬਰ ਪੰਚਾਇਤ, ਸਰਬਜੀਤ ਸਿੰਘ, ਰੋਮੀ ਨੰਬਰਦਾਰ ਰਘਬੀਰ ਸਿੰਘ ਲੁਹਾਰਾਂ ਵਾਲਾ ਆਦਿ ਤੋਂ ਇਲਾਵਾ ਬਹੁਤ ਸਾਰੇ ਕਾਂਗਰਸੀ ਵਰਕਰ ਹਾਜ਼ਰ ਸਨ | ਇਸ ਮੌਕੇ ਸਾ: ਵਿਧਾਇਕ ਭਲਾਈਪੁਰ ਨੇ ਕਾਂਗਰਸੀ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੀ ਦਿਨੋ-ਦਿਨ ਵੱਧ ਰਹੀ ਲੋਕਪਿ੍ਅਤਾ ਤੋਂ ਏਨੀ ਘਬਰਾਈ ਹੋਈ ਹੈ ਕਿ ਹੋ ਸਕਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜੋ ਫਰਵਰੀ 2027 ਵਿਚ ਹੋਣੀਆਂ ਸਨ ਸ਼ਾਇਦ ਅਕਤੂਬਰ-ਨਵੰਬਰ ਵਿਚ ਹੀ ਕਰਵਾ ਦੇਵੇ ਇਸ ਕਰਕੇ ਸਾਨੂੰ ਅੱਜ ਤੋਂ ਹੀ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਜਿਤਾ ਕੇ ਸਰਕਾਰ ਬਣਾਉਣ ਦੇ ਕਮਰ-ਕੱਸੇ ਕਰ ਲੈਣੇ ਚਾਹੀਦੇ ਹਨ |

ਪਿਛਲੀ ਖ਼ਬਰ ਪਿੰਡ ਸੈਦੋਗਾਜ਼ੀ 'ਚ ਜ਼ਮੀਨ ਦਾ ਕਬਜ਼ਾ ਛੁਡਵਾਉਣ ਪਹੁੰਚੀ ਮਾਲ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਟੀਮ ਬੇਰ... ਅਗਲੀ ਖ਼ਬਰ ਭਾਕਿਯੂ (ਰਾਜੇਵਾਲ) ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।