25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਸੈਦੋਗਾਜ਼ੀ 'ਚ ਜ਼ਮੀਨ ਦਾ ਕਬਜ਼ਾ ਛੁਡਵਾਉਣ ਪਹੁੰਚੀ ਮਾਲ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਟੀਮ ਬੇਰੰਗ ਵਾਪਸ ਪਰਤੀ <br/>

ਪਿੰਡ ਸੈਦੋਗਾਜੀ ਵਿਖੇ ਜ਼ਮੀਨ ਦਾ ਕਬਜ਼ਾ ਲੈਣ ਪੁੱਜੀ ਟੀਮ ਦਾ ਵਿਰੋਧ ਕਰਨ ਸਮੇਂ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਸਾਨ ਗੁਰਨਾਮ ਸਿੰਘ ਸੈਦੋਗਾਜੀ ਸਾਬਕਾ ਚੇਅਰਮੈਨ ਤੇ ਹੋਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਤੇ ਸਰਪੰਚ ਮਨਜਿੰਦਰ ਸਿੰਘ ਸੈਦੋਗਾਜ਼ੀ ਜਾਣਕਾਰੀ ਦਿੰਦਾ ਹੋਇਆ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ <br/> 11-06-2026
ਅਜਨਾਲਾ, 10 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਅੰਨ ਸੰਕਟ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਵਲੋਂ ਨਾਹਰਾ ਲਗਾਇਆ ਗਿਆ ਸੀ ਕਿ ਬਹੁਤਾ ਅੰਨ ਉਗਾਉ (ਗਰੋ ਮੋਰ ਫੂਡ) ਉਸ ਨਾਅਰੇ 'ਤੇ ਅਮਲ ਕਰਦਿਆਂ ਸਬ ਤੋਂ ਪਹਿਲਾਂ ਭਾਰਤ-ਪਾਕਿ ਬਾਰਡਰ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੇ ਹਜ਼ਾਰਾਂ ਏਕੜ ਜੰਗਲ-ਬੇਲਾ, ਝਾੜੀਆਂ ਤੇ ਸਰਕੰਡਾ (ਸਰਕੜਾ) ਆਦਿ ਨੂੰ ਸਖ਼ਤ ਮਿਹਨਤ ਨਾਲ ਇਸ ਜ਼ਮੀਨ ਨੂੰ ਆਬਾਦ ਕੀਤਾ ਸੀ, ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਮੇਂ ਤੋਂ ਉਕਤ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਹਨ, ਜਦੋਂ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਮੁਰੱਬੇਬੰਦੀ ਤੋਂ ਪਹਿਲਾਂ ਤੱਕ ਵੀ ਇਨ੍ਹਾਂ ਕਿਸਾਨਾਂ ਦਾ ਇਨ੍ਹਾਂ ਜ਼ਮੀਨਾਂ 'ਤੇ ਕਬਜ਼ਾ ਸੀ | ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਅੱਜ ਪਿੰਡ ਸੈਦੋਗਾਜੀ ਦੇ ਕਿਸਾਨ ਗੁਰਨਾਮ ਸਿੰਘ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਭਲਾ ਪਿੰਡ, ਪਰਮਜੀਤ ਸਿੰਘ ਤੇ ਬਲਜਿੰਦਰ ਸਿੰਘ ਦੀ ਜ਼ਮੀਨ ਦਾ ਨਜਾਇਜ਼ ਕਬਜ਼ਾ ਲੈਣ ਆਈ ਮਾਲ ਮਹਿਕਮਾ ਦੀ ਟੀਮ ਜਦੋਂ ਕਬਜ਼ਾ ਲੈਣ ਖੇਤਾਂ ਵਿਚ ਪੁੱਜੀ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸਰਹੱਦੀ ਏਰੀਆ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਜਾਫਰਕੋਟ ਦੀ ਅਗਵਾਈ 'ਚ ਕਿਸਾਨਾਂ ਮਜ਼ਦੂਰਾਂ ਨੇ ਉਨ੍ਹਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ, ਤਾਂ ਟੀਮ ਉੱਥੋਂ ਸਰਪੰਚ ਸਮੇਤ ਵਾਪਸ ਪਰਤ ਆਈ | ਇਸ ਮੌਕੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਸੈਦੋਗਾਜੀ ਨੇ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ ਵਿਚ ਪੁੱਜੇ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕੀਤਾ | ਇਸ ਸਮੇਂ ਰਜਿੰਦਰ ਸਿੰਘ ਭਲਾ ਪਿੰਡ, ਦਲਜੀਤ ਸਿੰਘ ਸੋਨੂੰ ਰਾਏਪੁਰ ਕਲਾਂ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਗੁਰਵੰਤ ਸਿੰਘ ਰਾਏਪੁਰ ਕਲਾਂ, ਰਜਿੰਦਰ ਸਿੰਘ ਜਾਫਰਕੋਟ, ਗਾਇਕ ਗੁਰਪਾਲ ਗਿੱਲ ਸੈਦਪੁਰ, ਹਰਨੇਕ ਸਿੰਘ ਨੇਪਾਲ, ਸੂਰਤਾ ਸਿੰਘ ਚੱਕ ਔਲ, ਹਰਜੀਤ ਸਿੰਘ ਕੋਟਲੀ ਖਹਿਰਾ, ਬੀਰ ਸਿੰਘ ਭਿੰਡੀ ਸੈਦਾਂ, ਚਰਨਜੀਤ ਸਿੰਘ ਤਲਵੰਡੀ, ਰਣਯੋਧ ਸਿੰਘ ਤੇ ਨਿਰਵੈਰ ਸਿੰਘ ਆਦਿ ਹਾਜ਼ਰ ਸਨ |
ਅਦਾਲਤ ਦੇ ਹੁਕਮਾਂ 'ਤੇ ਹੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਸੀ ਟੀਮ- ਸਰਪੰਚ ਸੈਦੋਗਾਜ਼ੀ
ਉੱਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਗ੍ਰਾਮ ਪੰਚਾਇਤ ਸੈਦੋਗਾਜੀ ਦੀ ਮਾਲਕੀ ਵਾਲੀ 7 ਏਕੜ 10 ਮਰਲੇ ਜ਼ਮੀਨ ਦਾ ਮਾਲ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਟੀਮ ਵਲੋਂ ਕਬਜ਼ਾ ਲੈਣਾ ਸੀ, ਪਰ ਉਕਤ ਜ਼ਮੀਨ 'ਤੇ ਕਾਬਜ਼ ਵਿਅਕਤੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਕਤ ਟੀਮ ਵਲੋਂ ਆਪਣੀ ਅਗਲੇਰੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਪੰਜਾਬ ਨੂੰ ਵੈਲੀ ਲੀਡਰ ਨਹੀਂ ਪੰਜਾਬ ਦਾ ਭਲਾ ਸੋਚਣ ਵਾਲੇ ਨੁਮਾਇੰਦਿਆਂ ਦੀ ਲੋੜ ਹੈ-ਦਲਜੀਤ ਸਿੰਘ ਮਿਆਦੀਆਂ <br/> ਅਗਲੀ ਖ਼ਬਰ ਪਿੰਡ ਲੋਹਗੜ੍ਹ ਵਿਖੇ ਕਾਂਗਰਸ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।