25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਨੂੰ ਵੈਲੀ ਲੀਡਰ ਨਹੀਂ ਪੰਜਾਬ ਦਾ ਭਲਾ ਸੋਚਣ ਵਾਲੇ ਨੁਮਾਇੰਦਿਆਂ ਦੀ ਲੋੜ ਹੈ-ਦਲਜੀਤ ਸਿੰਘ ਮਿਆਦੀਆਂ <br/>

ਅਜੀਤ ਡੈਸਕ 11-06-2026
ਚੋਗਾਵਾਂ, 10 ਜੂਨ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਹਲਕਾ ਰਾਜਾਸਾਂਸੀ ਇੰਚਾਰਜ ਤੇ ਸਾਬਕਾ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਜ਼ੋਨ ਕੋਆਰਡੀਨੇਟਰ ਮੈਡਮ ਸੋਨੀਆ ਮਾਨ ਵਲੋਂ ਜੋ ਪਿੰਡਾਂ ਸਰਪੰਚਾਂ ਨੂੰ ਸਖਤ ਤਾੜਨਾ ਕਰਦਿਆਂ ਬਿਆਨ ਦਿੱਤਾ ਹੈ, ਕਿ ਮੈਂ ਵੈਲੀ ਵੀ ਹਾਂ ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਭਾਰਤ ਇਕ ਲੋਕਤੰਤਰ ਦੇਸ਼ ਹੈ, ਜਿਸ ਵਿਚ ਕੋਈ ਵੀ ਬਿਨਾਂ ਕਿਸੇ ਦਬਾਅ ਆਪਣੇ ਹੱਕ ਦੀ ਵਰਤੋਂ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਰਾਜਾਸਾਂਸੀ ਤੋ ਇੰਚਾਰਜ ਦਲਜੀਤ ਸਿੰਘ ਮਿਆਦੀਆਂ ਨੇ ਇਸ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਦੇਣਾ ਸਰਪੰਚਾਂ ਦਾ ਅਪਮਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵੈਲੀਆਂ ਦੀ ਲੋੜ ਨਹੀਂ ਹੈ ਪੰਜਾਬ ਨੂੰ ਚੰਗੇ ਨੁਮਾਇੰਦਿਆਂ ਦੀ ਲੋੜ ਹੈ ਜੋ ਕਿ ਪੰਜਾਬ ਵਿਚੋਂ ਵੈਲ ਪੁਣੇ ਨੂੰ ਖ਼ਤਮ ਕਰ ਸਕਣ ਕਿਉਂਕਿ ਪੰਜਾਬ ਪਹਿਲਾਂ ਹੀ ਇਨ੍ਹਾਂ ਵੈਲੀਆਂ ਦੇ ਕਾਰਨ ਬਦਨਾਮ ਹੋ ਚੁੱਕਾ ਹੈ ਜੇਕਰ ਸਾਨੂੰ ਅਜਿਹੇ ਵੈਲੀ ਲੀਡਰ ਮਿਲ ਜਾਣ ਤਾਂ ਪੰਜਾਬ ਦੇ ਹਾਲਾਤ ਪਹਿਲੋਂ ਨਾਲੋਂ ਵੀ ਬਦਤਰ ਹੋ ਜਾਣਗੇ | ਦਲਜੀਤ ਸਿੰਘ ਮਿਆਦੀਆਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਲੀਡਰਾਂ ਵਲੋਂ ਜੋ ਬਿਆਨ ਦਿੱਤੇ ਜਾ ਰਹੇ ਹਨ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਲੀਡਰ ਪੂਰੀ ਤਰ੍ਹਾਂ ਸਿਆਸਤ ਤੋਂ ਅਣਜਾਣ ਹਨ ਇਨ੍ਹਾਂ ਦੇ ਹੱਥਾਂ ਵਿਚ ਪੰਜਾਬ ਸੁਰੱਖਿਅਤ ਨਹੀਂ ਹੈ |

ਪਿਛਲੀ ਖ਼ਬਰ ਸਹੂਲਤਾਂ, ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਕਰਕੇ ਅਗਾਮੀ ਚੋਣਾਂ 'ਚ ਮਾਨ ਸਰਕਾਰ ਮੁੜ ਸੱਤਾ 'ਚ ਆ ਰਹੀ ਹੈ-ਸਹੋਤਾ <br/... ਅਗਲੀ ਖ਼ਬਰ ਪਿੰਡ ਸੈਦੋਗਾਜ਼ੀ 'ਚ ਜ਼ਮੀਨ ਦਾ ਕਬਜ਼ਾ ਛੁਡਵਾਉਣ ਪਹੁੰਚੀ ਮਾਲ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਟੀਮ ਬੇਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।