ਓਠੀਆਂ, 10 ਜੂਨ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਜੋਸ਼ ਵਿਖੇ ਪੀਰ ਗੁਲਾਬ ਸ਼ਾਹ ਦੀ ਦਰਗਾਹ 'ਤੇ ਸਮੂਹ ਪਿੰਡ ਵਾਸੀਆਂ ਵਲੋਂ ਹਰ ਸਾਲ ਮਨਾਇਆ ਜਾਂਦਾ ਮੇਲਾ ਇਸ ਵਾਰ ਵੀ ਕੱਲ੍ਹ 11 ਜੂਨ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਪੀਰ ਦੀ ਦਰਗਾਹ ਦੇ ਸੇਵਾਦਾਰ ਕੁਲਦੀਪ ਭੱਟੀ, ਜੋਗਿੰਦਰ ਭੱਟੀ ਅਤੇ ਬਾਬਾ ਮੋਹਨ ਸਿੰਘ ਨੇ ਦੱਸਿਆ ਕਿ ਪੀਰ ਗੁਲਾਬ ਸ਼ਾਹ ਦੀ ਦਰਗਾਹ 'ਤੇ 10 ਵਜੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਪੰਜਾਬੀ ਗਾਇਕ ਜੋੜੀ ਰਾਜ ਅਟੱਲਗੜ ਐਂਡ ਪਾਰਟੀ ਸਰੋਤਿਆਂ ਦਾ ਭਰਪੂਰ ਮੰਨੋਰੰਜਨ ਕਰਨਗੇ ਅਤੇ ਸੰਗਤਾਂ ਲਈ ਅਟੁੱਟ ਲੰਗਰ ਲਗਾਏ ਜਾਣਗੇ | ਇਸ ਮੌਕੇ ਕਮੇਟੀ ਮੈਂਬਰ ਸਵਰਨ ਸਿੰਘ, ਮੇਜਰ ਸਿੰਘ, ਹਰਮਣ ਭੱਟੀਅ ਤੇ ਪ੍ਰੀਤ ਭੱਟੀ ਆਦਿ ਹਾਜ਼ਰ ਸਨ |