03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਿਕਰਮ ਸਿੰਘ ਮਜੀਠੀਆ ਨੂੰ ਅੰਤ੍ਰਿਮ ਜ਼ਮਾਨਤ ਮਿਲਣ ਨਾਲ ਹੱਕ ਤੇ ਸੱਚ ਦੀ ਜਿੱਤ ਹੋਈ ਹੈ-ਜਥੇਦਾਰ ਜਲਾਲ ਉਸਮਾ

ਅਜੀਤ ਡੈਸਕ 16-06-2026

 ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-’ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਵਲੋਂ ਸਾਬਕਾ ਮੰਤਰੀ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਅੰਤ੍ਰਿਮ ਜ਼ਮਾਨਤ ਮਿਲਣ ਨਾਲ, ਜਿੱਥੇ ਹੱਕ ਅਤੇ ਸੱਚ ਦੀ ਜਿੱਤ ਹੋਈ ਹੈ, ਉਥੇ ਮਾਨ ਸਰਕਾਰ ਦਾ ਸ: ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਭਾਂਡਾ ਵੀ ਚੌਰਾਹੇ ਵਿਚ ਭੱਜ ਗਿਆ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਸਭ ਅਕਾਲ ਪੁਰਖ ਦੀਆਂ ਬੇਅੰਤ ਬਖ਼ਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੌਂਸਲੇ ਪੀਰੀ ਤਰ੍ਹਾਂ ਬੁਲੰਦ ਹਨ। ਬਿਕਰਮ ਸਿੰਘ ਮਜੀਠੀਆ ਨੂੰ ਅੰਤ੍ਰਿਮ ਜ਼ਮਾਨਤ ਮਿਲਣ ‘ਤੇ ਖੁਸ਼ੀ ਪ੍ਰਗਟ ਕਰਨ ਵਾਲਿਆਂ ਵਿਚ ਪੂਰਨ ਸਿੰਘ ਖਿਲਚੀਆਂ, ਹਰਦੇਵ ਸਿੰਘ ਨਾਗੋਕੇ, ਨਿਰਮਲ ਸਿੰਘ ਬਿੱਲੂ ਧੂਲਕਾ, ਅਜਮਿੰਦਰ ਸਿੰਘ ਸਾਹਬਾ ਭੋਰਛੀ, ਪਲਵਿੰਦਰ ਸਿੰਘ ਮੀਆਂਵਿੰਡ, ਸੁਖਬੀਰ ਸਿੰਘ ਸੇਰੋਂ, ਪਰਮਦੀਪ ਸਿੰਘ ਟਕਾਪੁਰ, ਸੁਖਵੰਤ ਸਿੰਘ ਮੱਲ੍ਹਾ (ਸਾਰੇ ਸਰਕਲ ਪ੍ਰਧਾਨ), ਪ੍ਰਿੰ: ਦਿਲਬਾਗ ਸਿੰਘ ਮਾਨ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਡਾ: ਕੁਲਵਿੰਦਰ ਸਿੰਘ ਬਾਣੀਆਂ, ਸਰਪੰਚ ਗੁਰਜਿੰਦਰ ਸਿੰਘ ਸਠਿਆਲਾ ਪ੍ਰਧਾਨ ਯੂਥ ਵਿੰਗ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਹੰਸਰਾਜ ਸਿੰਘ ਧਿਆਨਪੁਰ ਸਾ: ਸਰਪੰਚ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਜਸਵਿੰਦਰ ਸਿੰਘ ਖਾਲਸਾ, ਤਰਸੇਮ ਸਿੰਘ ਕਾਲੇਕੇ (ਸਾਰੇ ਹਲਕਾ ਪ੍ਰਧਾਨ), ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ), ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ, ਸੁਰਜੀਤ ਸਿੰਘ ਖੂਹ ਵਾਲੇ, ਦਿਆਲ ਸਿੰਘ ਖਿਲਚੀਆਂ, ਤੇਜਿੰਦਰ ਸਿੰਘ ਅਠੌਲਾ, ਮਾਸਟਰ ਇਕਬਾਲ ਸਿੰਘ, ਠੇਕੇਦਾਰ ਤਰਸੇਮ ਸਿੰਘ ਜੋਧੇ, ਦਲਵਿੰਦਰ ਸਿੰਘ ਸਠਿਆਲਾ ਸਾ ਸਰਪੰਚ, ਸਾ: ਮੈਂਬਰ ਪ੍ਰਤਾਪ ਸਿੰਘ, ਗੁਰਮੁੱਖ ਸਿੰਘ ਦਨਿਆਲ, ਲੱਖਾ ਸਿੰਘ ਪੱਡੇ, ਜਸ਼ਨ ਪੱਡਾ, ਸੁਖਦੇਵ ਸਿੰਘ ਭਲੋਜਲਾ, ਪ੍ਰਧਾਨ ਸਵਰਨ ਸਿੰਘ ਕਾਲਾ ਤੇ ਹੋਰ ਹਾਜ਼ਰ ਸਨ ।

ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਵਲੋਂ ਜੰਡਿਆਲਾ ਗੁਰੂ ਵਿਚ ਘਰ ’ਤੇ ਅੰਨੇਵਾਹ ਫਾਇਰਿੰਗ ਅਗਲੀ ਖ਼ਬਰ ਬੀਬੀ ਮਨਜੀਤ ਕੌਰ ਡਿਆਲ ਹਲਕਾ ਖਡੂਰ ਸਾਹਿਬ ਦੇ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।