ਰਮਦਾਸ, 16 ਜੂਨ (ਜਸਵੰਤ ਸਿੰਘ ਵਾਹਲਾ)- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਦਿੱਲੀ ਵਿਚ ਸਿੱਖਿਆ ਕ੍ਰਾਂਤੀ ਦੇ ਨਿਰਮਾਤਾ ਤੇ ਪੰਜਾਬ ਦੇ ਪ੍ਰਭਾਰੀ ਮੁਨੀਸ਼ ਸ਼ਿਸੋਦੀਆ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਬਿਨਾਂ ਰਿਸ਼ਵਤ, ਬਿਨਾਂ ਸਿਫਾਰਸ਼ ‘ਤੇ ਮੈਰਿਟ ਦੇ ਅਧਾਰ ‘ਤੇ ਬੇਰੁਜ਼ਗਾਰਾਂ ਨੂੰ ਕਰੀਬ 65 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਸੀਨੀਅਰ ਆਗੂ ਤੇ ਬਲਾਕ ਅਬਜ਼ਰਵਰ ਹਰਬੀਰ ਸਿੰਘ ਬੱਬਲੂ ਸਿੰਧੀ ਨੇ ਆਪਣੇ ਗ੍ਰਹਿ ਪਿੰਡ ਪੰਡੋਰੀ ਵਿਖੇ ਆਪ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਹਰਬੀਰ ਸਿੰਘ ਬੱਬਲੂ ਸਿੰਧੀ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਸਰਕਾਰਾਂ ਵੇਲੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਾ ਮਾਤਰ ਹੀ ਮਿਲੀਆਂ ਸਨ। ਮਾਨ ਸਰਕਾਰ ਦੇ ਚਾਰ ਸਾਲ ਰਾਜ ਦੌਰਾਨ ਪੰਜਾਬ ਦਾ ਵਿਕਾਸ ਜੰਗੀ ਪੱਧਰ ‘ਤੇ ਹੋ ਰਿਹਾ ਹੈ ਜਿਸ ਤਹਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਹਰੇਕ ਪਿੰਡ ਦਾ ਵਿਕਾਸ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ ਜਿਸ ਕਰਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਨ ਨਾਲ ਬਣੇਗੀ। ਇਸ ਮੌਕੇ ਡਿੰਪਲ ਕੁਮਾਰ ਰਮਦਾਸ, ਅਮਨਿੰਦਰ ਸਿੰਘ ਜੱਟਾ, ਸ਼ਮਸ਼ੇਰ ਸਿੰਘ ਸਿੰਧੀ ਮੰਦਰਾਂਵਾਲਾ, ਕਿਸ਼ਨ ਚੰਦ, ਲਵਨੀਸ਼ ਸੇਠ, ਪ੍ਰਦੀਪ ਕੁਮਾਰ ਦੀਪੂ, ਡਾ. ਜਸਪਾਲ ਸਿੰਘ, ਸ਼ਮਸ਼ੇਰ ਸਿੰਘ ਰੰਧਾਵਾ, ਸੁੱਖ ਮਾਹਲ ਦਹੂਰੀਆ, ਗੁਰਬਾਜ਼ ਸਿੰਘ ਰੂੜੇਵਾਲ, ਸਵਿੰਦਰ ਸਿੰਘ ਦਹੂਰੀਆ, ਸਾਬਕਾ ਸਰਪੰਚ ਨੱਥਾ ਸਿੰਘ ਦਹੂਰੀਆ, ਪ੍ਰਧਾਨ ਮਿੱਠੂ ਸ਼ਾਹ ਰਮਦਾਸ, ਜਸਵੰਤ ਸਿੰਘ ਭੱਟੀ, ਹੈਪੀ ਕੱਦ, ਬਲਦੇਵ ਸਿੰਘ ਬੱਬੂ, ਹੈਪੀ ਕੋਟਲੀ, ਰਣਧੀਰ ਸਿੰਘ ਪੰਡੋਰੀ, ਪੂਰਨ ਮਸੀਹ, ਦਿਲਬਾਗ ਮਸੀਹ ਪੰਡੋਰੀ ਤੇ ਸੁਭਾਸ਼ ਰਮਦਾਸ ਆਦਿ ਮੌਜੂਦ ਸਨ ।
ਮਾਨ ਸਰਕਾਰ ਨੇ ਆਪਣੇ 4 ਸਾਲ ਦੇ ਰਾਜ ਦੌਰਾਨ 65 ਹਜ਼ਾਰ ਦੇ ਕਰੀਬ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ-ਬੱਬਲੂ ਸਿੰਧੀ
ਅਜੀਤ ਡੈਸਕ
17-06-2026