ਬਾਬਾ ਬਕਾਲਾ ਸਾਹਿਬ, 16 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਜਿੱਥੇ ਵਿੱਦਿਆਰਥੀਆਂ ਨੂੰ ਵਿਦਿਆ ਦਾ ਵੱਡਾ ਦਾਨ ਪ੍ਰਦਾਨ ਕਰਵਾ ਰਹੀ ਹੈ, ਉਥੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ, ਖੇਡਾਂ, ਸੱਭਿਆਚਾਰਕ ਸਰਗਰਮੀਆਂ ਅਤੇ ਸਮਾਜ ਸੇਵੀ ਕੰਮਾਂ ਵਿਚ ਵੀ ਨਿਪੁੰਨ ਕਰਦੀ ਹੈ । ਇਸ ਸਬੰਧੀ ਸਕੂਲ ਦੇ ਐੱਮ.ਡੀ. ਪ੍ਰਿੰਸੀਪਲ ਕੁਲਬੀਰ ਸਿੰਘ ਮਾਨ ਤੇ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿਚ ਪਿਛਲੇ ਸਾਲ ਇਕ ਬਹੁਤ ਵਧੀਆ ਤਜ਼ਰਬਾ ਕੀਤਾ ਗਿਆ ਕਿ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਰਿਵਾਇਤੀ ਸ਼ੀਲਡ ਪ੍ਰਾਈਜ਼ ਦੇ ਨਾਲ ਇਕ-ਇਕ ਪੌਦਾ ਪਲਾਂਟ ਦਿੱਤਾ ਗਿਆ ਤਾਂ ਜੋ ਬੱਚਿਆਂ ਨੂੰ ਵਾਤਾਵਰਣ ਪ੍ਰੇਮੀ ਬਣਾਇਆ ਜਾ ਸਕੇ । ਪਰਿਵਾਰ ਨੇ ਦੱਸਿਆ ਕਿ ਪਿਛਲੀ 5 ਜੂਨ 2025 ਨੂੰ ਇਹ ਪੌਦਾ ਇਨਾਮ ਦੇ ਤੌਰ ‘ਤੇ ਦਿੱਤਾ ਗਿਆ ਅਤੇ ਮਾਪਿਆਂ ਵਲੋਂ ਵਾਪਸੀ ‘ਤੇ ਹੁਣ ਜੂਨ 2026 ਨੂੰ ਉਸ ਦੀ ਪੌਦੇ ਦੀ ਫੋਟੋ ਸਾਨੂੰ ਭੇਜੀ ਗਈ ਹੈ । ਬਹੁਤ ਹੀ ਮਨ ਨੂੰ ਖੁਸ਼ੀ ਹੋਈ ਕਿ ਸਕੂਲ ਦੀ ਇਹ ਇਕ ਵਿਲੱਖਣ ਪ੍ਰਾਪਤੀ ਹੈ । ਦਸਮੇਸ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਕੌਰ ਅਤੇ ਉਨ੍ਹਾਂ ਦੇ ਸਟਾਫ਼ ਵਲੋਂ ਇਹ ਇਕ ਵੱਖਰੀ ਪਹਿਲ ਅਤੇ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਪੈਂਦੀ ਹੋਈ ਭਾਰੀ ਗਰਮੀ ਦੇ ਵਿਚ ਇਹ ਤਜ਼ਰਬਾ ਸਾਨੂੰ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਹੈ ।
ਦਸਮੇਸ਼ ਪਬਲਿਕ ਸਕੂਲ ਵਲੋਂ ਵਿੱਦਿਆ ਦੇ ਨਾਲ-ਨਾਲ ਅਹਿਮ ਉਪਰਾਲੇ ਜਾਰੀ-ਪ੍ਰਿੰ. ਕੁਲਬੀਰ ਸਿੰਘ ਮਾਨ
ਅਜੀਤ ਡੈਸਕ
17-06-2026