* ਸੰਗਠਨ ਦਾ ਬਾਕੀ ਜ਼ਿਲ੍ਹਿਆਂ ’ਚ ਵਿਸਥਾਰ ਸ਼ੁਰੂ
ਗੁਰੂਸਰ ਸੁਧਾਰ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ) ਅਖਿਲ ਭਾਰਤੀ ਸੋਨੀਆ ਬ੍ਰਿਗੇਡ ਪੰਜਾਬ ਦੇ ਪ੍ਰਧਾਨ ਜਗਦੀਪ ਸਿੰਘ ਬਿੱਟੂ ਵਲੋਂ ਆਪਣੇ ਦਫ਼ਤਰ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸੰਗਠਨ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਭੇਟ ਕੀਤੇ। ਪੰਜਾਬ ਪ੍ਰਧਾਨ ਬਿੱਟੂ ਨੇ ਇਸ ਮੌਕੇ ਮਨਿੰਦਰ ਸਿੰਘ ਬੱਬੂ ਨੂੰ ਮੀਤ ਪ੍ਰਧਾਨ ਪੰਜਾਬ, ਮੇਜਰ ਨੰਦ ਸਿੰਘ ਗਿੱਲ ਪ੍ਰਧਾਨ ਲੁਧਿਆਣਾ ਦਿਹਾਤੀ, ਅਮਰਜੀਤ ਸਿੰਘ ਉੱਪਲ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਰਛਪਾਲ ਸਿੰਘ, ਲਛਮਣ ਸਿੰਘ ਦੋਵੇਂ ਜਨਰਲ ਸਕੱਤਰ ਲੁਧਿਆਣਾ ਦਿਹਾਤੀ, ਵਾਰੰਟ ਅਫ਼ਸਰ ਮਨਜੀਤ ਸਿੰਘ ਧਾਲੀਵਾਲ ਤੇ ਹੋਰਨਾਂ ਨੂੰ ਨਿਯੁਕਤੀ ਪੱਤਰ ਭੇਟ ਕਰਦਿਆਂ ਆਸ ਪ੍ਰਗਟਾਈ ਕਿ ਸਮੂਹ ਅਹੁਦੇਦਾਰ ਸੰਗਠਨ ਦੀ ਮਜ਼ਬੂਤੀ ਲਈ ਆਪਣੇ ਕਾਰਜ ਤਨਦੇਹੀ ਨਾਲ ਨਿਭਾਉਣਗੇ। ਪ੍ਰਧਾਨ ਜਗਦੀਪ ਸਿੰਘ ਬਿੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੇਂਦਰੀ ਸੰਗਠਨ ਅਖਿਲ ਭਾਰਤੀ ਸੋਨੀਆ ਬ੍ਰਿਗੇਡ ਦਾ ਫ਼ਿਰੋਜ਼ਪੁਰ, ਫ਼ਰੀਦਕੋਟ ਵਿਖੇ ਵੀ ਵਿਸਥਾਰ ਕੀਤਾ ਗਿਆ ਹੈ ਤੇ ਬਹੁਤ ਘੱਟ ਸਮੇਂ ਵਿਚ ਸਾਰੇ ਜ਼ਿਲ੍ਹਿਆਂ ਵਿਚ ਸੰਗਠਨ ਦੇ ਅਹੁਦੇਦਾਰ ਨਿਯੁਕਤ ਕਰ ਦਿੱਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਾਈਕਮਾਂਡ ਤੋਂ ਮਿਲੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੰਗਠਨ ਦੇ ਅਹੁਦੇਦਾਰ, ਆਗੂ ਤੇ ਵਰਕਰ ਵਿਧਾਨ ਸਭਾ ਚੋਣਾਂ ਵਿਚ ਆਪਣੀ ਪੂਰੀ ਤਾਕਤ ਝੋਂਕ ਦੇਣਗੇ। ਇਸ ਮੌਕੇ ਪੰਜਾਬ ਵਰਕਿੰਗ ਕਮੇਟੀ ਮੈਂਬਰ ਨਿਰਮਲ ਸਿੰਘ ਤਲਵੰਡੀ, ਕੈਪਟਨ ਲਾਲ ਸਿੰਘ, ਕਰਨਲ ਮੁਖਤਿਆਰ ਸਿੰਘ ਕੁਲਾਰ, ਰਾਜਪਾਲ ਸਿੰਘ, ਮੇਜਰ ਹੁਕਮ ਸਿੰਘ, ਥਾਣੇਦਾਰ ਮੁਖਤਿਆਰ ਸਿੰਘ, ਕਾਂਗਰਸੀ ਆਗੂ ਸੁਭਾਸ਼ ਜਿੰਦਲ, ਭਜਨ ਸਿੰਘ ਟੂਸਾ, ਹਰਪ੍ਰੀਤ ਸਿੰਘ, ਛਿੰਦਾ ਪਹਿਲਵਾਨ ਵੀਰ, ਇਕਬਾਲ ਸਿੰਘ ਟੂਸਾ, ਰਿੰਪੀ ਮੈਂਬਰ ਪੰਚਾਇਤ ਆਦਿ ਸਮੇਤ ਹੋਰ ਹਾਜ਼ਰ ਸਨ।