28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਦਰਗਾਹ ਨਵਾਬ ਸ਼ਾਹ ਹਲਵਾਰਾ ਦੇ ਸਾਲਾਨਾ ਸਮਾਗਮ ’ਤੇ ਵਿਧਾਇਕ ਠੇਕੇਦਾਰ ਨੇ ਹਾਜ਼ਰੀ ਭਰੀ

ਅਜੀਤ ਡੈਸਕ 17-06-2026

ਹਲਵਾਰਾ, 16 ਜੂਨ (ਮਨਦੀਪ ਸਿੰਘ ਉੱਭੀ) ਹਲਵਾਰਾ ਏਅਰਪੋਰਟ ਰੋਡ ‘ਤੇ ਸਥਿਤ ਕੁਟੀਆ ਨਗੀਨਾ ਦਾ ਅਤੇ ਦਰਗਾਹ ਹਜ਼ਰਤ ਨਵਾਬ ਸ਼ਾਹ ਦੇ ਮੁੱਖ ਸੇਵਾਦਾਰ ਕੌਮਾਂਤਰੀ ਪੱਧਰ ਦੇ ਬਾਸਕਟਬਾਲ ਕੋਚ ਹਰਜਿੰਦਰ ਸਿੰਘ, ਗੁਲਾਮ ਮਨੀ ਸਾਂਈ ਨੇ ਸਲਾਨਾ ਮੇਲੇ ਦੌਰਾਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਤੇ ਕਵਾਲ ਸਰਦਾਰ ਅਲੀ, ਲਵਜੀਤ ਖਾਨ, ਸਲਾਮਤ ਮਤੋਈ ਨੇ ਕਬਾਲ ਸੁਣਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਵਿਧਾਇਕ ਠੇਕੇਦਾਰ ਨੇ ਬੋਲਦਿਆਂ ਹੋਇਆ ਕਿਹਾ ਕਿ ਇਹ ਸਾਂਝ ਦਾ ਪ੍ਰਤੀਕ ਸਮਾਗਮ ਸਾਡੇ ਆਪਸੀ ਭਾਈਚਾਰੇ ਦੇ ਪਿਆਰ ਨੂੰ ਵਧਾਉਂਦਾ ਹੈ, ਜਿੱਥੇ ਉ੍ਨਾਂ ਨੇ ਕਿਹਾ ਹਲਵਾਰਾ ਦੁਨੀਆ ‘ਚ ਜਾਣਿਆ ਜਾਣ ਵਾਲਾ ਅਜਿਹਾ ਪਿੰਡ ਹੈ ਜਿੱਥੇ ਉੱਚ ਕੋਟੀ ਦੇ ਵਿਦਵਾਨ ਦਰਵੇਸ਼,ਆਜਾਦੀ ਘੁਲਾਟੀਏ,ਪੀਰ ਫਕੀਰ ਪੈਦਾ ਹੋਏ ਹਨ। ਇਹ ਪਵਿੱਤਰ ਧਰਤੀ ਵਾਲਾ ਪਿੰਡ ਹੈ। ਇਸ ਮੌਕੇ ਹਲਵਾਰਾ ਅਜਮੇਰੀ ਮਸਜਿਦ ਦੇ ਇਮਾਮ ਨਸਰੁੱਲਾ ਹੱਕ ਮਿਸਬਾਹੀ ਨੇ ਖ਼ਤਮ ਦੀ ਦੁਆ ਕੀਤੀ। ਸਮਾਗਮ ਵਿਚ ਵੱਖ-ਵੱਖ ਡੇਰਿਆਂ ਦੇ ਮੁਖੀ ਅਤੇ ਫਕੀਰ ਪੁੱਜੇ ਅਜਮੇਰ ਸ਼ਰੀਫ ਦੇ ਖਾਦਮ ਸਈਅਦ ਸੁਲੇਮਾਨ, ਮੀਆਂ ਜਮੀਲ ਬਾਈ ਕਲਿਆਣ ਸ਼ਰੀਫ, ਬਾਬਾ ਬੂਟਾ ਮਾਹੀ ਨੰਗਲ, ਬਾਬਾ ਨਿਸ਼ਾਨ ਮੁਹੰਮਦ ਹਿੱਸੋਵਾਲ, ਬਾਬਾ ਡੰਮੀ ਖਾਨ ਮਲੇਰਕੋਟਲਾ, ਬਾਬਾ ਨਵਤੇਜ ਸਿੰਘ ਲੋਪੋਂ, ਬਾਬਾ ਲਾਲੂ ਦਹਿਲੀਜ਼ ਕਲਾਂ, ਸੋਨੀ ਸਾਂਈ ਡੱਬ ਵਾਲੀ, ਬਾਬਾ ਬੂਟੇ ਸ਼ਾਹ ਹਲਵਾਰਾ, ਇਰਫਾਨ ਮੀਆਂ ਚਿਸਤੀ ਸਾਬਰੀ ਛਪਾਰ ਨੇ ਹਾਜ਼ਰੀ ਭਰੀ।

ਪਿਛਲੀ ਖ਼ਬਰ ਸੋਨੀਆ ਬ੍ਰਿਗੇਡ ਦੇ ਅਹੁਦੇਦਾਰਾਂ ਨੂੰ ਪ੍ਰਧਾਨ ਬਿੱਟੂ ਵਲੋਂ ਨਿਯੁਕਤੀ ਪੱਤਰ ਭੇਟ ਅਗਲੀ ਖ਼ਬਰ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।