ਜਗਦੇਵ ਕਲਾਂ, 16 ਜੂਨ (ਸ਼ਰਨਜੀਤ ਸਿੰਘ ਗਿੱਲ)-ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਜਾਜ ਤੇ ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ. ਐੱਮ. �. ਡਾ. ਨੋਬਲ ਭਾਟੀਆ ਦੀ ਯੋਗ ਅਗਵਾਈ ਹੇਠ ਸਬ ਹੈਲਥ ਸੈਂਟਰ ਜਗਦੇਵ ਕਲਾਂ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਐੱਸ. ਆਈ. ਨਛੱਤਰਜੀਤ ਸਿੰਘ ਵਲੋਂ ਮਲੇਰੀਆ ਬੁਖਾਰ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ, ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਮੱਛਰ (ਐਨਾਫਲੀਜ਼) ਦੇ ਕੱਟਣ ਨਾਲ ਹੁੰਦਾ ਹੈ, ਜੋ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਮੱਛਰ ਦੇ ਪੈਦਾ ਹੋਣ ਵਾਲੇ ਸਰੋਤਾਂ ਜਿਵੇਂ ਕੂਲਰਾਂ ਅਤੇ ਗਮਲਿਆਂ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਆਲੇ ਦੁਆਲੇ ਦੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਜੇਕਰ ਕਿਸੇ ਨੂੰ ਬੁਖਾਰ ਦੇ ਲੱਛਣ ਪਾਏ ਜਾਣ ਤਾਂ ਸਰਕਾਰੀ ਹਸਪਤਾਲ ਜਾਂ ਸਰਕਾਰੀ ਸਿਹਤ ਕੇਂਦਰਾਂ ਤੋਂ ਚੈੱਕ ਅਪ ਕਰਵਾ ਕੇ ਦਵਾਈ ਲਈ ਜਾਵੇ। ਇਸ ਮੌਕੇ ਡਾ. ਆਗਿਆਪਾਲ ਸਿੰਘ, ਸੀ. ਐੱਚ. �. ਡਾ. ਸਾਹਿਲ ਕੁੰਦਰਾ, ਐੱਸ. ਆਈ. ਨਛੱਤਰਜੀਤ ਸਿੰਘ, ਹੈਲਥ ਵਰਕਰ ਬਲਜਿੰਦਰ ਸਿੰਘ ਸੰਤੂਨੰਗਲ, ਏ. ਐੱਨ. ਐੱਮ. ਹਰਵਿੰਦਰ ਕੌਰ, ਫਾਰਮਾਸਿਸਟ ਬਲਜੀਤ ਕੌਰ, ਆਸ਼ਾ ਵਰਕਰ ਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਮਲੇਰੀਆ ਜਾਗਰੂਕਤਾ ਕੈਂਪ ਲਗਾਇਆ
ਅਜੀਤ ਡੈਸਕ
17-06-2026