06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਿੰਡ ਮੌੜੇ ਕਲਾਂ ’ਚ ਗੁਰਮਤਿ ਸਮਾਗਮ 19 ਨੂੰ

ਅਜੀਤ ਡੈਸਕ 18-06-2026
ਚੋਗਾਵਾਂ, 17 ਜੂਨ (ਗੁਰਵਿੰਦਰ ਸਿੰਘ ਕਲਸੀ)- ਇਤਿਹਾਸਕ ਗੁਰਦੁਆਰਾ ਕੰਗਾਂ ਵਾਲਾ ਖੂਹ ਪਿੰਡ ਮੌੜੇ ਕਲਾਂ ਵਿਖੇ ਧੰਨ-ਧੰਨ ਬਾਬਾ ਵੱਡੇਵਰ ਸਾਹਿਬ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 19 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਰਾਜਨ ਸਿੰਘ ਮੋੜੇ ਕਲਾਂ ਨੇ ਦੱਸਿਆ ਕਿ 19 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਸਜੇ ਧਾਰਮਿਕ ਦੀਵਾਨ ਵਿਚ ਗਿਆਨੀ ਗੁਰਭੇਜ ਸਿੰਘ ਜੌਹਲ ਦਾ ਢਾਡੀ ਜਥਾ, ਗਿਆਨੀ ਸੰਤੋਖ ਸਿੰਘ ਸੁਰ ਸਿੰਘ ਵਾਲੇ, ਭਾਈ ਗੁਰਪ੍ਰੀਤ ਸਿੰਘ ਸੌੜੀਆਂ ਦਾ ਇੰਟਰਨੈਸ਼ਨਲ ਕਵੀਸ਼ਰੀ ਜਥਾ ਜੁੜੀ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਗੁਰਮਤਿ ਸਮਾਗਮ ਵਿਚ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਤਰਲੋਕ ਸਿੰਘ ਮੁਖੀ ਖਿਆਲੇ ਵਾਲੇ, ਬਾਬਾ ਸ਼ਮਸ਼ੇਰ ਸਿੰਘ ਭਿੱਟੇਵੱਡ ਵਾਲੇ, ਬਾਬਾ ਸੁਖਦੇਵ ਸਿੰਘ, ਬਾਬਾ ਸੁਲੱਖਣ ਸਿੰਘ ਪੰਜਵੜ, ਬਾਬਾ ਕੁਲਬੀਰ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਬਾਬਾ ਜੋਗਿੰਦਰ ਸਿੰਘ ਲੋਪੋਕੇ ਆਦਿ ਹਾਜ਼ਰੀਆਂ ਭਰਨਗੇ। ਸ਼ਾਮ ਨੂੰ ਕਬੱਡੀ ਮੈਚ ਤੇ ਦਲ ਪੰਥ ਵਲੋਂ ਮਹੱਲਾ ਖੇਡਿਆ ਜਾਵੇਗਾ।
ਪਿਛਲੀ ਖ਼ਬਰ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਦੇ ਅਹੁਦੇ ਸੰਬੰਧੀ ਕੌਂਸਲਰਾਂ ’ਚ ਪ੍ਰਧਾਨਗੀ ਦੀ ਲੱਗੀ ਦੌੜ ਅਗਲੀ ਖ਼ਬਰ ਪਿੰਡ ਜੱਲੂਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ 11 ਮੈਂਬਰੀ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।