06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਦੇ ਅਹੁਦੇ ਸੰਬੰਧੀ ਕੌਂਸਲਰਾਂ ’ਚ ਪ੍ਰਧਾਨਗੀ ਦੀ ਲੱਗੀ ਦੌੜ

ਅਜੀਤ ਡੈਸਕ 18-06-2026

ਧਨੌਲਾ, 17 ਜੂਨ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਦੇ ਅਹੁਦੇ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਹੁੰਦਿਆਂ ਹੀ ਧਨੌਲਾ ਦੇ ਸਮੁੱਚੇ ਕੌਂਸਲਰ ਹਰਕਤ ਵਿਚ ਆ ਗਏ ਹਨ। ਜ਼ਿਕਰਯੋਗ ਹੈ ਕਿ ਧਨੌਲਾ ਨਗਰ ਕੌਂਸਲ ਦੀ ਪ੍ਰਧਾਨਗੀ ਜਨਰਲ ਐਲਾਨੀ ਗਈ ਹੈ। ਨੋਟੀਫ਼ਿਕੇਸ਼ਨ ਦੇ ਤੁਰੰਤ ਬਾਅਦ ਮੁੜ ਤੋਂ ਜੋੜ ਘਟਾ� ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਹਰ ਕੌਂਸਲਰ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਜੱਦੋ ਜਹਿਦ ਕਰਨ ‘ਚ ਰੁੱਝ ਗਿਆ ਹੈ। ਚੋਣਾਂ ਜਿੱਤਣ ਦੇ ਤੁਰੰਤ ਬਾਅਦ ਹੀ ਕੌਂਸਲਰਾਂ ਵਲੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਨੇੜ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਜਦਕਿ ਨੋਟੀਫ਼ਿਕੇਸ਼ਨ ਹੋਣ ਤੋਂ ਬਾਅਦ ਇਸ ਦੀ ਰਫ਼ਤਾਰ ਕਈ ਗੁਣਾ ਵਧ ਗਈ ਹੈ। ਭਾਵੇਂ ਹਰ ਕੌਂਸਲਰ ਪ੍ਰਧਾਨਗੀ ਦੀ ਆਸ ਲਗਾਈ ਬੈਠਾ ਹੈ ਪ੍ਰੰਤੂ ਪ੍ਰਧਾਨਗੀ ਦਾ ਸਿਹਰਾ ਕਿਸ ਸਿਰ ਬੱਝਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।

ਪਿਛਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਨੇ ਬਲਾਕ ਦਫ਼ਤਰ ਵਿਖੇ ਦਿੱਤਾ ਧਰਨਾ ਅਗਲੀ ਖ਼ਬਰ ਪਿੰਡ ਮੌੜੇ ਕਲਾਂ ’ਚ ਗੁਰਮਤਿ ਸਮਾਗਮ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।