11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ ਬਰਸੀ ਸਮਾਗਮਾਂ ਵਿਚ ਸ਼ਾਮੂਲੀਅਤ ਲਈ

ਅਜੀਤ ਡੈਸਕ 20-06-2026
ਬਾਬਾ ਬਕਾਲਾ ਸਾਹਿਬ, 19 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਬਿਸ਼ਨ ਸਿੰਘ ਦੀ 32ਵੀਂ ਸਾਲਾਨਾ ਬਰਸੀ ਦੇ ਸੰਬੰਧ ਵਿਚ ਮਿਸਲ ਸ਼ਹੀਦਾਂ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸਮਾਗਮ ਚੱਲ ਰਹੇ ਹਨ ਅਤੇ ਸਮੁੱਚੇ ਪੰਜਾਬ ‘ਚੋਂ ਜਿੱਥੇ ਘੋੜ ਸਵਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਪੁੱਜ ਰਹੇ ਹਨ, ਉਥੇ ਸਿੱਖ ਸੰਪਰਦਾਵਾਂ, ਨਿਰਮਲੇ ਸੰਤ, ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਪੁੱਜ ਰਹੇ ਹਨ, ਜਿਨ੍ਹਾਂ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵਲੋਂ ਸਿਰੋਪਾ� ਦੇ ਕੇ ਸਨਮਾਨਿਤ ਕੀਤਾ ਗਿਆ । ਜਥੇ. ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਬਰਸੀ ਸਮਾਗਮਾਂ ਵਿਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸਿੰਘ ਸਾਹਿਬ ਬਾਬਾ ਜਗੀਰ ਸਿੰਘ ਭੰਬੋਈ, ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਅਮਰ ਸਿੰਘ ਜੱਬੋਵਾਲ, ਬਾਬਾ ਭਗਵਾਨ ਸਿੰਘ, ਬਾਬਾ ਜੈਮਲ ਸਿੰਘ ਗੋਇੰਦਵਾਲ ਸਾਹਿਬ, ਚੇਅਰਮੈਨ ਬਾਬਾ ਇੰਦਰਜੀਤ ਸਿੰਘ ਖੱਖ ਗੋਇੰਦਵਾਲ ਸਾਹਿਬ, ਬਾਬਾ ਬਲਰਾਜ ਸਿੰਘ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਨੀਡਜ ਹੋਲਸੇਲਜ਼ ਵਾਲੇ, ਜ: ਜਰਨੈਲ ਸਿੰਘ ਚੀਮਾਬਾਠ, ਨੰਬਰਦਾਰ ਅੰਮ੍ਰਿਤਪਾਲ ਸਿੰਘ, ਰਾਜਵੀਰ ਸਿੰਘ ਚੀਮਾਬਾਠ, ਜਥੇਦਾਰ ਆਤਮਾ ਸਿੰਘ (ਪਰਿਵਾਰ ਬਾਬਾ ਨੰਦ ਸਿੰਘ ਨੰਗਲੀ), ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਸੈਕਟਰੀ ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਦਫਤਰ ਪਾਵਰਕਾਮ ਤੋਂ ਐੱਸ.ਡੀ.�. ਗੁਰਜਿੰਦਰ ਸਿੰਘ, ਸੁਖਬੀਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ (ਸਾਰੇ ਜੇ.ਈ.), ਨਰਿੰਦਰ ਸਿੰਘ ਧਿਆਨਪੁਰ, ਸਤਿੰਦਰ ਸਿੰਘ (ਲਾਇਨਮੈਨ), ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ, ਠੇਕੇਦਾਰ ਰਾਮ ਲੁਭਾਇਆ, ਪ੍ਰਿੰ: ਦਿਲਬਾਗ ਸਿੰਘ ਮਾਨ, ਪ੍ਰਿੰ: ਕੁਲਬੀਰ ਸਿੰਘ ਮਾਨ, ਪ੍ਰਿੰ: ਦਿਲਬਾਗ ਸਿੰਘ ਭੁੱਲਰ, ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ, ਭਾਈ ਮਨਜੀਤ ਸਿੰਘ ਕਥਾ ਵਾਚਕ, ਸੂਬੇਦਾਰ ਹਰਜੀਤ ਸਿੰਘ ਮੁਖੀ ਗੁਰੂ ਕੇ ਬੇਟੇ ਸੁਧਾਰ ਮਿਸ਼ਨ ਪੰਜਾਬ, ਚਰਨ ਸਿੰਘ ਚੰਨਾ ਪਹਿਲਵਾਨ, ਡਾ: ਪਰਮਜੀਤ ਸਿੰਘ ਵਡਾਲਾ, ਗੁਰਬਚਨ ਸਿੰਘ ਪੀ.ਬੀ. ਮੋਟਰ ਵਾਲੇ, ਬਾਾਬ ਰਣਜੋਧ ਸਿੰਘ, ਬਾਬਾ ਨਰਿੰਦਰ ਸਿੰਘ, ਬਾਬਾ ਬਚਿੱਤਰ ਸਿੰਘ ਨਰਿੰਜਣਪੁਰ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਪੈਸਟੀਸਾਈਡ ਅਤੇ ਸ਼ੀਡ ਵੈੱਲਫੇਅਰ ਐਸੋਸੀਏਸ਼ਨ ਵੱਲ੍ਹਾ ਦਾ ਗਠਨ ਅਗਲੀ ਖ਼ਬਰ ਪੰਜਾਬ ਸਰਕਾਰ ਪਿੰਡ ਗੁੱਜਰਵਾਲ ਦੇ ਸਕੂਲ ਦੀ ਇਤਿਹਾਸਕ ਇਮਾਰਤ ਦਾ ਨਵੀਨੀਕਰਨ ਕਰਵਾਏ-ਵਿਧਾਇਕ ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।