12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਵੀਂ ਲੱਗਣ ਵਾਲੀ ਸੀਮੈਂਟ ਫ਼ੈਕਟਰੀ ਦੇ ਵਿਰੋਧ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਤੇ ਸੌਂਪੇ

ਅਜੀਤ ਡੈਸਕ 27-06-2026
ਬਠਿੰਡਾ, 26 ਜੂਨ (ਸੱਤਪਾਲ ਸਿੰਘ ਸਿਵੀਆਂ)- ਪਿੰਡ ਮਾਈਸਰਖਾਨਾ ਵਿਚ ਲੱਗਣ ਜਾ ਰਹੀ ਸੀਮੈਂਟ ਫ਼ੈਕਟਰੀ ਦਾ ਜਨਤਕ ਸੁਣਵਾਈ ਦੌਰਾਨ ਲੋਕਾਂ ਵਲੋਂ ਡਟਵਾਂ ਵਿਰੋਧ ਕੀਤੇ ਜਾਣ ਤੋਂ ਬਾਅਦ ਹੁਣ ਆਸ-ਪਾਸ ਦੇ ਪਿੰਡਾਂ ਵਲੋਂ ਫ਼ੈਕਟਰੀ ਦੇ ਵਿਰੋਧ ‘ਚ ਮਤੇ ਪਾਸ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੌਂਪੇ ਜਾ ਰਹੇ ਹਨ। ਇਸ ਮਸਲੇ ਨੂੰ ਲੈ ਕੇ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਪੁੱਜੇ ਸੰਘਰਸ਼ ਕਮੇਟੀ ਦੇ ਬੁਲਾਰੇ ਰਣਜੀਤ ਸਿੰਘ ਮਾਈਸਰਖਾਨਾ ਅਤੇ ਖ਼ਜ਼ਾਨਚੀ ਹਰਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿੰਡ ਮਾਈਸਰਖਾਨਾ ਦੀ ਹੱਦ ਅੰਦਰ 66 ਏਕੜ ਰਕਬੇ ਵਿਚ ਇਕ ਨਵੀਂ ਸੀਮੈਂਟ ਬਣਾਉਣ ਦੀ ਫ਼ੈਕਟਰੀ ਲਗਾਈ ਜਾ ਰਹੀ ਹੈ, ਜਿਸ ਦੇ ਪ੍ਰਦੂਸ਼ਣ ਨਾਲ ਆਸ-ਪਾਸ ਦੇ ਸਾਰੇ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਅਤੇ ਇਸ ਸਬੰਧੀ 17 ਜੂਨ ਨੂੰ ਹੋਈ ਜਨਤਕ ਸੁਣਵਾਈ ਦੌਰਾਨ ਬਹੁਗਿਣਤੀ ਲੋਕ ਸਰਕਾਰੀ ਅਧਿਕਾਰੀਆਂ ਅਤੇ ਫ਼ੈਕਟਰੀ ਪ੍ਰਬੰਧਕਾਂ ਸਾਹਮਣੇ ਵਿਰੋਧ ਦਰਜ ਕਰਵਾ ਚੁੱਕੇ ਹਨ ਤੇ ਹੁਣ ਆਸ-ਪਾਸ ਦੇ 35-40 ਪਿੰਡਾਂ ਵਲੋਂ ਬਕਾਇਦਾ ਤੌਰ ‘ਤੇ ਫ਼ੈਕਟਰੀ ਦੇ ਵਿਰੋਧ ‘ਚ ਮਤਾ ਪਾਸ ਕੀਤੇ ਗਏ ਹਨ, ਜੋ ਅੱਜ ਸੰਘਰਸ਼ ਕਮੇਟੀ ਨੇ ਜ਼ਿਲ੍ਹਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸੌਂਪੇ ਹਨ ਅਤੇ ਆਉਣ ਵਾਲੇ ਦਿਨਾਂ ਅੰਦਰ ਅਜਿਹੇ ਹੋਰ ਮਤੇ ਪਾਸ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਵਾਤਾਵਰਨ ਪ੍ਰੇਮੀ ਸੰਸਥਾਵਾਂ ਵੀ ਭਰਵਾਂ ਸਾਥ ਦੇ ਰਹੀਆਂ ਹਨ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕਿਸੇ ਹਾਲਤ ‘ਚ ਫ਼ੈਕਟਰੀ ਨੂੰ ਲੱਗਣ ਨਹੀਂ ਦਿੱਤਾ ਜਾਵੇਗਾ। ਇਹ ਫ਼ੈਕਟਰੀ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਜੱਦੀ ਪਿੰਡ ਮਾਈਸਰਖਾਨਾ ਦੀ ਹੱਦ ‘ਚ ਲੱਗਣ ਜਾ ਰਹੀ ਹੈ, ਜਿਸ ਲਈ ਇਹ ਮਸਲਾ ਵਿਧਾਇਕ ਅਤੇ ਸੂਬਾ ਸਰਕਾਰ ਦੇ ਗਲ੍ਹੇ ਦੀ ਹੱਡੀ ਬਣ ਸਕਦਾ ਹੈ।
ਪਿਛਲੀ ਖ਼ਬਰ ਸੂਬਾ ਸਰਕਾਰ ਦਾ ਵਿਕਾਸ ਕਾਗ਼ਜ਼ੀ, ਕਈ ਥਾਈਂ ਮੁਢਲੀਆਂ ਸਹੂਲਤਾਂ ਵਾਸਤੇ ਵੀ ਫ਼ੰਡ ਨਹੀਂ ਦਿੱਤੇ ਜਾ ਰਹੇ- ਗੁਰਬਾਜ਼ ਸਿੰਘ ਸਿੱਧੂ ਅਗਲੀ ਖ਼ਬਰ ਹੜਤਾਲ ’ਤੇ ਬੈਠੇ ਠੇਕਾ ਮੁਲਾਜ਼ਮਾਂ ਨਾਲ ਸਰਕਾਰ ਤੇ ਪਾਵਰਕਾਮ ਦੀ ਮੀਟਿੰਗ ਬੇਸਿੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।