12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੂਬਾ ਸਰਕਾਰ ਦਾ ਵਿਕਾਸ ਕਾਗ਼ਜ਼ੀ, ਕਈ ਥਾਈਂ ਮੁਢਲੀਆਂ ਸਹੂਲਤਾਂ ਵਾਸਤੇ ਵੀ ਫ਼ੰਡ ਨਹੀਂ ਦਿੱਤੇ ਜਾ ਰਹੇ- ਗੁਰਬਾਜ਼ ਸਿੰਘ ਸਿੱਧੂ

ਅਜੀਤ ਡੈਸਕ 27-06-2026
ਤਲਵੰਡੀ ਸਾਬੋ, 26 ਜੂਨ (ਰਣਜੀਤ ਸਿੰਘ ਰਾਜੂ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਮੁਖੀ ਆਪਣੇ ਵਲੋਂ ਸ਼ੁਰੂ ਕੀਤੀਆਂ ਲੋਕ ਮਿਲਣੀਆਂ ‘ਚ ਜਿਹੜੇ ਵਿਕਾਸ ਦੇ ਦਾਅਵੇ ਕਰ ਰਿਹੈ ਉਹ ਵਿਕਾਸ ਸਿਰਫ਼ ਕਾਗ਼ਜ਼ੀ ਹੈ ਜਦੋਂਕਿ ਹਾਲਾਤ ਇਹ ਨੇ ਕਿ ਕਈ ਪਿੰਡਾਂ/ਸ਼ਹਿਰਾਂ ਚ ਮੁੱਢਲੀਆਂ ਲੋਕ ਸਹੂਲਤਾਂ ਵਾਸਤੇ ਵੀ ਲੋੜੀਂਦੇ ਫ਼ੰਡ ਉਪਲਬਧ ਨਹੀਂ ਕਰਵਾਏ ਜਾ ਰਹੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ ‘ਚ ਕਾਂਗਰਸ ਵਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ।
ਅੱਜ ਹਲਕੇ ਦੇ ਪਿੰਡ ਲੇਲੇਵਾਲਾ ‘ਚ ਲੋਕਾਂ ਦੇ ਖ਼ੁਸ਼ੀ/ਗਮੀ ਦੇ ਪ੍ਰੋਗਰਾਮਾਂ ‘ਚ ਸ਼ਮੂਲੀਅਤ ਕਰਨ ਪੁੱਜੇ ਗੁਰਬਾਜ਼ ਸਿੰਘ ਸਿੱਧੂ ਨੇ ਬਾਅਦ ‘ਚ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਕਈ ਹਿੱਸਿਆਂ ‘ਚ ਅਜੇ ਵੀ ਸੀਵਰੇਜ ਲੀਕੇਜ ਦੀ ਸਮੱਸਿਆ ਆ ਰਹੀ ਹੈ ਤੇ ਲੋਕਾਂ ਦੀ ਗੁਹਾਰ ਦੇ ਬਾਵਜੂਦ ਉਸ ਦਾ ਠੋਸ ਹੱਲ ਨਹੀ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਨਗਰ ਦੀ ਮਲਕਾਣਾ ਰੋਡ ‘ਤੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਨਰਕ ਵਰਗੀ ਸਥਿੱਤੀ ‘ਚ ਜਿੱਥੇ ਲੋਕ ਰਹਿ ਰਹੇ ਨੇ ਉੱਥੇ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਬਣੀ ਪਈ ਹੈ। ਸਿੱਧੂ ਮੁਤਾਬਿਕ ਇਸ ਸਰਕਾਰ ਦੇ ਸਮੇਂ ਸਭ ਤੋਂ ਵੱਡੀ ਮੁਸ਼ਕਿਲ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਹੋਈ ਹੈ ਕਿਉਂਕਿ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੋਕ ਭਲਾਈ ਸਕੀਮਾਂ ਦਾ ਭੋਗ ਹੀ ਪਾ ਦਿੱਤੈ। ਉਨ੍ਹਾਂ ਮੰਗ ਕੀਤੀ ਕਿ ਹੁਣ ਜਦੋਂ ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਸਮੇਂ ‘ਚ ਹੈ ਤਾਂ ਬੁਢਾਪਾ/ਵਿਧਵਾ ਅਤੇ ਅੰਗਹੀਣਾਂ ਦੀ ਪੈਨਸ਼ਨ ‘ਚ ਵਾਧਾ ਕਰਨਾ ਚਾਹੀਦੈ, ਅੰਗਹੀਣ ਵਿਅਕਤੀਆਂ ਨੂੰ ਟ੍ਰਾਈਸਾਈਕਲ ਦੇਣੇ ਚਾਹੀਦੇ ਨੇ ਤੇ ਪਿੰਡਾਂ ਦੇ ਨੌਜਵਾਨਾਂ ਲਈ ਜ਼ਿੰਮਾਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਸਿੱਧੂ ਨਾਲ ਇਸ ਮੌਕੇ ਬਹਾਦਰ ਸਿੰਘ ਤੇ ਮੇਜਰ ਸਿੰਘ ਦੋਵੇਂ ਸਾਬਕਾ ਸਰਪੰਚ ਲੇਲੇਵਾਲਾ, ਬਲਵੰਤ ਸਿੰਘ ਲੇਲੇਵਾਲਾ, ਕ੍ਰਿਸ਼ਨ ਯਾਦਵ, ਸੁਖਵੀਰ ਸਿੰਘ ਸਿੱਧੂ ਜਨ: ਸਕੱਤਰ ਜ਼ਿਲ੍ਹਾ ਯੂਥ ਕਾਂਗਰਸ, ਗੁਰਾਦਿੱਤਾ ਸਿੰਘ ਸੀਂਗੋ, ਦਰਸ਼ਨ ਸਿੰਘ ਗਿੱਲ, ਮਨਪ੍ਰੀਤ ਸਿੰਘ ਸ਼ੇਖਪੁਰਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਐਚ ਐਮ ਈ ਐਲ ਵਲੋਂ ਨਸ਼ਾ ਮੁਕਤੀ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਨਵੀਂ ਲੱਗਣ ਵਾਲੀ ਸੀਮੈਂਟ ਫ਼ੈਕਟਰੀ ਦੇ ਵਿਰੋਧ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਤੇ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।