24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡੈਨੀ ਬੰਡਾਲਾ ਦਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਖਲੈਹਿਰਾ ਤੇ ਰੂਬੀ ਤਲਵੰਡੀ ਵਲੋਂ ਸਨਮਾਨ

ਅਜੀਤ ਡੈਸਕ 03-07-2026

ਨਵਾਂ ਪਿੰਡ, 2 ਜੁਲਾਈ (ਜਸਪਾਲ ਸਿੰਘ)-ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੈਂਨੂਗੋਪਾਲ ਵਲੋਂ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਲਾਏ ਜਾਣ ‘ਤੇ ਹਲਕਾ ਜੰਡਿਆਲਾ ਦੇ ਵਰਕਰਾਂ ਤੇ ਉਨ੍ਹਾਂ ਦੇ ਸਨੇਹੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜਸਮੇਰ ਸਿੰਘ ਸਾਬਕਾ ਸਰਪੰਚ ਖਲੈਹਿਰਾ ਸੂਬਾ ਵਾਈਸ ਪ੍ਰਧਾਨ ਪੰਜਾਬ ਕਾਂਗਰਸ ਕਿਸਾਨ ਵਿੰਗ ਵਲੋਂ ਡੈਨੀ ਬੰਡਾਲਾ ਨੂੰ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਬਣਨ ਦੀ ਵਧਾਈ ਦੇਂਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਜਗਰੂਪ ਸਿੰਘ ਰੂਬੀ ਤਲਵੰਡੀ ਵਲੋਂ ਉਨ੍ਹਾਂ ਨੂੰ ਬੁੱਕਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੈਨੀ ਬੰਡਾਲਾ ਵਲੋਂ ਖਲੈਹਿਰਾ, ਤਲਵੰਡੀ ਸਮੇਤ ਸਮੂਹ ਹਲਕਾ ਵਾਸੀਆਂ ਵਲੋਂ ਦਿੱਤੇ ਜਾ ਰਹੇ ਮਾਣ-ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਮੁਖ਼ਾਬਤ ਹੁੰਦਿਆਂ ਕਿਹਾ ਕਿ ਇਹ ਅਹੁਦਾ ਤੁਹਾਡੀਆਂ ਸ਼ੁੱਭ ਇੱਛਾਵਾਂ ਤੇ ਪਿਆਰ ਦੀ ਬਦੌਲਤ ਮਿਲਿਆ ਜਿਸਦੇ ਲਈ ਉਹ ਕਾਂਗਰਸ ਉੱਚ ਕਮਾਨ ਤੇ ਸਮੂਹ ਹਲਕਾ ਵਾਸੀਆਂ ਦਾ ਸਦਾ ਰਿਣੀ ਰਹੇਗਾ। ਇਸ ਮੌਕੇ ਡਾ. ਹਰਦੀਪ ਸਿੰਘ ਗਦਲੀ, ਫੌਜੀ ਬਲਜੀਤ ਸਿੰਘ ਖਲੈਹਿਰਾ, ਤਜਿੰਦਰ ਸਿੰਘ ਚੰਦੀ, ਬਲਜਿੰਦਰ ਸਿੰਘ ਬਾਵਾ, ਸੰਦੀਪ ਸਿੰਘ ਚੌਹਾਨ, ਅਰਸ਼ ਖੇਲਾ ਤੇ ਸੁਰਿੰਦਰ ਸ਼ਰਮਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਖੇਤੀ ਬਿਜਲੀ ਸਪਲਾਈ ’ਤੇ ਲੱਗ ਰਹੇ ਪਾਵਰ ਕੱਟਾਂ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਾਰਜਕਾਰੀ ਪ੍ਰਧਾਨ ਬਣਨ ’ਤੇ ਗੁਰਦੁਆਰਾ ਬਾਬਾ ਹੰਦਾਲ ਵਿਖੇ ਨਤਮਸਤਕ ਹੋਏ ਡੈਨੀ ਬੰਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।