11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਲੈਕਚਰਾਰ ਨਵਪ੍ਰੀਤ ਕੌਰ ਧੰਜੂ ਨੇ ਆਪਣੀ ਸੇਵਾ ਮੁਕਤੀ ਮੌਕੇ ਸਰਕਾਰੀ ਸੀਨੀ: ਸੈਕੰ: ਸਕੂਲ ਮਜੀਠਾ ਨੂੰ ਭੇਟ ਕੀਤਾ ਏਅਰ ਕੰਡੀਸ਼ਨਰ

ਅਜੀਤ ਡੈਸਕ 04-07-2026
ਮਜੀਠਾ, 3 ਜੁਲਾਈ (ਮਨਿੰਦਰ ਸਿੰਘ ਸੋਖੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਵਿਖੇ ਬਤੌਰ ਲੈਕਚਰਾਰ ਡਿਊਟੀ ਨਿਭਾਅ ਰਹੇ ਲੈਕਚਰਾਰ ਨਵਪ੍ਰੀਤ ਕੌਰ ਧੰਜੂ ਪਤਨੀ ਕਵਲਜੀਤ ਸਿੰਘ ਧੰਜੂ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਨੇ ਆਪਣੀ ਸੇਵਾਮੁਕਤੀ ਮੌਕੇ ਸਕੂਲ ਨੂੰ ਏਅਰ ਕੰਡੀਸ਼ਨਰ ਭੇਟ ਕੀਤਾ, ਇਸ ਦੇ ਨਾਲ ਹੀ ਸਕੂਲ ਵਿਚ ਕੰਮ ਕਰਦੇ ਦਰਜਾ ਚਾਰ ਤੇ ਮਿਡ ਡੇਅ ਮੀਲ ਕਰਮਚਾਰੀਆਂ ਨੂੰ ਵੀ ਤੋਹਫੇ ਦਿੱਤੇ। ਗਲਬਾਤ ਕਰਦਿਆਂ ਲੈਕ: ਨਵਪ੍ਰੀਤ ਕੌਰ ਧੰਜੂ ਨੇ ਕਿਹਾ ਕਿ ਲੰਬਾ ਸਮਾਂ ਇਸ ਸਕੂਲ ਵਿਚ ਸੇਵਾ ਨਿਭਾਈ ਹੈ ਅਤੇ ਉਨ੍ਹਾਂ ਦੀ ਇਸ ਸਕੂਲ ਨਾਲ ਡੂੰਘੀ ਨੇੜਤਾ ਬਣ ਗਈ ਹੈ। ਇਸ ਮੌਕੇ ਸਕੂਲ ਮੁਖੀ ਗੁਰਪ੍ਰਤਾਪ ਸਿੰਘ ਰੰਧਾਵਾ, ਅਮਰਪ੍ਰੀਤ ਸਿੰਘ, ਸਤਿੰਦਰ ਕੌਰ, ਦਿਨੇਸ਼ ਕੁਮਾਰ, ਸਿਮਰਪ੍ਰੀਤ ਕੌਰ, ਸਿਮਰਜੀਤ ਕੌਰ, ਕਵਲਜੀਤ ਕੌਰ, ਕੁਲਦੀਪ ਕੌਰ, ਰਿਤੂ ਸਰਬਜੀਤ ਕੌਰ, ਜਸਬੀਰ ਕੌਰ, ਅੰਮ੍ਰਿਤ ਕੌਰ, ਹਰਚਰਨ ਸਿੰਘ, ਸੁੱਖ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਕੱਥੂਨੰਗਲ ਵਿਖੇ ਲਗਾਇਆ ਅਗਲੀ ਖ਼ਬਰ ਬੀਬੀ ਕੁਲਦੀਪ ਕੌਰ ਬੁਤਾਲਾ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।