27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

80 ਸਾਲਾ ਬਜ਼ੁਰਗ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ

ਅਜੀਤ ਡੈਸਕ 08-07-2026

ਬਾਬਾ ਬਕਾਲਾ ਸਾਹਿਬ, 6 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਕ 80 ਸਾਲਾ ਬਜ਼ੁਰਗ, ਅੱਜ ਆਪਣੇ ਹੀ ਬੱਚਿਆਂ ਵਲੋਂ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਦਰ ਦਰ ਦੀਆਂ ਠੌਕਰਾਂ ਖਾਣ ਨੂੰ ਮਜਬੂਰ ਹੋਇਆ ਹੈ । ਅੱਜ ਇੱਥੇ 80 ਸਾਲਾ ਬਜ਼ੁਰਗ ਸਵਰਨ ਸਿੰਘ ਪੁੱਤਰ ਤੇਜਾ ਸਿੰਘ, ਵਾਸੀ ਪਿੰਡ ਬੁੱਟਰ ਸਿਵੀਆ (ਤਹਿਸੀਲ ਬਾਬਾ ਬਕਾਲਾ ਸਾਹਿਬ) ਨੇ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਹੈ ਕਿ ਉਸਦੀ ਪਤਨੀ 7 ਸਾਲ ਪਹਿਲਾਂ ਮਰ ਚੁੱਕੀ ਹੈ ਅਤੇ ਉਸਦੇ ਦੋ ਪੁੱਤਰ ਸਤਨਾਮ ਸਿੰਘ ਤੇ ਬਲਜਿੰਦਰ ਸਿੰਘ (ਸ਼ਾਦੀ ਸ਼ੁਦਾ) ਅਤੇ ਦੋ ਲੜਕੀਆਂ (ਸ਼ਾਦੀ ਸ਼ੁਦਾ) ਹਨ । ਬਲਜਿੰਦਰ ਸਿੰਘ 5 ਸਾਲ ਕੁਵੈਤ ਰਹਿ ਕੇ ਆਇਆ ਹੈ ਅਤੇ ਦੂਸਰਾ ਲੜਕਾ 17 ਸਾਲ ਤੋਂ ਦੋਹਾ ਕਤਰ ਵਿਖੇ ਰਹਿ ਰਿਹਾ ਹੈ, ਉਸਨੇ ਦੱਸਿਆ ਕਿ 1 ਮਕਾਨ ਮੇਰੇ ਕੋਲ ਹੈ ਅਤੇ ਇਕ ਕੋਠੀ ‘ਤੇ ਮੇਰੇ ਲੜਕੇ ਨੇ ਕਬਜ਼ਾ ਕੀਤਾ ਹੈ, ਜਿਸ ਦੀ ਰਜਿਸਟਰੀ ਵੀ ਮੇਰੇ ਨਾਮ ਹੈ, ਲੇਕਿਨ ਮੈਨੂੰ ਕੋਈ ਵੀ ਖਰਚਾ ਪਾਣੀ ਨਹੀਂ ਦੇ ਰਿਹਾ ਅਤੇ ਕੋਠੀ ਵੇਚਣ ਨੂੰ ਫਿਰਦੇ ਹਨ । ਬੱਚੇ ਉਸਦੇ ਨਾਲ ਕਥਿਤ ਤੌਰ ’ਤੇ ਗਾਲੀ ਗਲੋਚ ਅਤੇ ਕੁੱਟਮਾਰ ਕਰਦੇ ਹਨ । ਇਸ ਸਬੰਧੀ ਉਸਨੇ ਪੁਲਿਸ ਚੌਂਕੀ ਬੁੱਟਰ ਵਿਖੇ ਵੀ ਕਈ ਵੇਰ ਦਰਖਾਸਤਾਂ ਦਿੱਤੀਆਂ ਹਨ, ਪਰ ਮੇਰੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਬਜ਼ੁਰਗ ਸਵਰਨ ਸਿੰਘ ਨੇ ਦੱਸਿਆ ਕਿ 01-04-2024 ਨੂੰ ਆਪਣੇ ਵਕੀਲ ਕੌਂਸਲ ਹਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ ਰਾਹੀਂ ਅਮਨਪ੍ਰੀਤ ਸਿੰਘ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ’ਚ ਕੇਸ ਕੀਤਾ ਸੀ, ਜਿਸਦਾ ਫੈਸਲਾ 16-04-2025 ਨੂੰ ਉਸਦੇ ਹੱਕ ‘ਚ ਹੋਇਆ ਸੀ ਕਿ ਉਸਦੇ ਦੋਨੋਂ ਪੁੱਤਰ ਹਰ ਮਹੀਨੇ 10-10 ਹਜ਼ਾਰ (ਕੁੱਲ 20 ਹਜਾਰ ਰੁਪਏ) ਦੇਣਗੇ । ਇਹ ਪੁਲਿਸ ਚੌਂਕੀ ਬੁੱਟਰ ਵਿਖੇ ਵੀ ਮੰਨ ਕੇ ਆਏ ਸੀ ਕਿ ਅਸੀਂ ਪੈਸੇ ਦਿਆਂਗੇ, ਪਰ ਕੋਈ ਪੈਸਾ ਨਹੀਂ ਦੇ ਰਹੇ ਉਲਟਾ ਇਹ ਲੜਕੇ, ਨੂੰਹਾਂ ਤੇ ਲੜਕੀਆਂ ਮੇਰੇ ਨਾਲ ਝਗੜਾ ਕਰਦੀਆਂ ਹਨ । ਬਜ਼ੁਰਗ ਸਵਰਨ ਸਿੰਘ ਨੇ ਉੱਚ ਪੁਲਿਸ ਅਧਿਕਾਰੀਆਂ ਪਾਸੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਉਸਨੂੰ ਖਰਚਾ ਦਿਵਾਇਆ ਜਾਵੇ ।

ਪਿਛਲੀ ਖ਼ਬਰ ਸ਼ਰੁਤੀ ਹਸਨ ਬਾਲੀਵੁੱਡ 'ਚ ਫਲਾਪ, ਦੱਖਣ ਭਾਰਤ 'ਚ ਹਿੱਟ ਅਗਲੀ ਖ਼ਬਰ ‘Satluj’: Sardar ji tells unseen stories : ਇਸ ਸਰਦਾਰ ਜੀ ਨੇ ਦੱਸੇ ਕੁੱਝ ਅਣਸੁਣੇ ਕਿੱਸੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।