27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸ਼ਰੁਤੀ ਹਸਨ ਬਾਲੀਵੁੱਡ 'ਚ ਫਲਾਪ, ਦੱਖਣ ਭਾਰਤ 'ਚ ਹਿੱਟ

ਅਜੀਤ ਡੈਸਕ 08-07-2026

ਸੋਹਮ ਸ਼ਾਹ ਵਲੋਂ ਨਿਰਦੇਸ਼ਿਤ ਫ਼ਿਲਮ 'ਲੱਕ' ਵਿਚ ਸ਼ਰੁਤੀ ਨੂੰ ਪਹਿਲੀ ਵਾਰ ਬਤੌਰ ਨਾਇਕਾ ਹਿੰਦੀ ਫ਼ਿਲਮਾਂ ਵਿਚ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੀ। ਇਹ ਫ਼ਿਲਮ ਟਿਕਟ ਖਿੜਕੀ 'ਤੇ ਫਲਾਪ ਰਹੀ ਸੀ। ਉਸ ਤੋਂ ਬਾਅਦ ਸ਼ਰੁਤੀ ਮਧੁਰ ਭੰਡਾਰਕਰ ਦੀ 'ਦਿਲ ਤੋ ਬੱਚਾ ਹੈ ਜੀ' ਪ੍ਰਭੂ ਦੇਵਾ ਦੀ 'ਰਮਈਆ ਵਸਤਾਵਈਆ', 'ਡੀ-ਡੇ', 'ਤੇਵਰ', 'ਵੈੱਲਕਮ ਬੈਕ', 'ਗੱਬਰ ਇਜ਼ ਬੈਕ', 'ਰੌਕੀ ਹੈਂਡਸਮ', 'ਬਹਿਨ ਹੋਗੀ ਤੇਰੀ', 'ਯਾਰਾ' ਅਤੇ 'ਦ ਪਾਵਰ' ਵਰਗੀਆਂ ਅਨੇਕਾਂ ਹਿੰਦੀ ਫ਼ਿਲਮਾਂ ਵਿਚ ਨਜ਼ਰ ਆਈ। ਅਕਸ਼ੈ ਕੁਮਾਰ ਨਾਲ ਫ਼ਿਲਮ 'ਗੱਬਰ ਇਜ਼ ਬੈਕ' ਸ਼ਰੁਤੀ ਹਸਨ ਦੇ ਕਰੀਅਰ ਦੀ ਪਹਿਲੀ ਅਤੇ ਆਖਰੀ ਹਿੱਟ ਫ਼ਿਲਮ ਸੀ, ਨਹੀਂ ਤਾਂ ਉਸ ਦੀਆਂ ਹਿੰਦੀ ਵਿਚ ਬਣੀਆਂ ਜ਼ਿਆਦਾਤਰ ਫ਼ਿਲਮਾਂ ਟਿਕਟ ਖਿੜਕੀ ਦੇ ਲਿਹਾਜ਼ ਨਾਲ ਨਿਰਾਸ਼ਾਜਨਕ ਹੀ ਰਹੀਆਂ ਸਨ।
ਤੇਲਗੂ ਵਿਚ ਬਣੀ 'ਸ੍ਰੀਮੰਥੁਡੂ', 'ਵੀਰਾ ਸਿਮਹਾ ਰੈਡੀ', 'ਵਾਲਟੇਅਰ ਵਿਰਈਆ' ਅਤੇ 'ਸਾਲਾਰ ਪਾਰਟ-1' ਸ਼ਰੁਤੀ ਹਸਨ ਦੀਆਂ ਸਭ ਤੋਂ ਜ਼ਿਆਦਾ ਕਾਮਯਾਬ ਫ਼ਿਲਮਾਂ ਹਨ।
ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਵਿਚ ਮੂਲ ਤੇਲਗੂ ਵਿਚ ਬਣੀ ਅਤੇ ਹਿੰਦੀ ਸਮੇਤ ਮਲਿਆਲਮ, ਕੰਨੜ ਅਤੇ ਤਾਮਿਲ ਵਿਚ ਰਿਲੀਜ਼ ਹੋਈ ਫ਼ਿਲਮ 'ਸਾਲਾਰ ਪਾਰਟ-1 : ਸੀਜ਼ਫਾਇਰ' ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਸੀ। 100 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਦਾ ਕਰਦੇ ਹੋਏ ਉਹ ਉਸ ਸਾਲ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਸੀ।

ਪਿਛਲੀ ਖ਼ਬਰ ਮਾਨੁਸ਼ੀ ਛਿੱਲਰ-ਹਰ ਪਾਸੇ ਚਰਚਾ 'ਚ ਰਹਿਣ ਵਾਲੀ ਅਗਲੀ ਖ਼ਬਰ 80 ਸਾਲਾ ਬਜ਼ੁਰਗ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।