27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਾਨੁਸ਼ੀ ਛਿੱਲਰ-ਹਰ ਪਾਸੇ ਚਰਚਾ 'ਚ ਰਹਿਣ ਵਾਲੀ

ਅਜੀਤ ਡੈਸਕ 08-07-2026

ਮਨੋਰੰਜਨ ਉਦਯੋਗ ਵਿਚ ਔਰਤਾਂ ਨੂੰ ਕਾਮਯਾਬੀ ਪ੍ਰਾਪਤ ਕਰਨ ਦੇ ਬਾਵਜੂਦ ਘੱਟ ਕਰਕੇ ਜਾਣੇ ਜਾਣ 'ਤੇ ਅਕਸਰ ਅਭਿਨੇਤਰੀਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਤੇ ਮਜ਼ਬੂਤ ਸਟੈਂਡ ਲੈਣ ਕਾਰਨ ਮਾਨੁਸ਼ੀ ਛਿੱਲਰ ਦੀ ਚਰਚਾ ਬਾਲੀਵੁੱਡ ਦੀਆਂ ਗਲੀਆਂ ਤੇ ਮੁਹੱਲਿਆਂ 'ਚ ਹੋ ਰਹੀ ਹੈ। ਵੈਸੇ ਉਸ ਦਾ ਚਮਕ-ਦਮਕ ਵਾਲਾ ਰੂਪ ਵੀ ਚਰਚਾ ਵਾਧੂ ਕਰਾਉਂਦਾ ਹੈ। ਮਾਨੁਸ਼ੀ ਆਖਦੀ ਹੈ ਕਿ ਦੁਨੀਆ ਚੰਨ 'ਤੇ ਪਹੁੰਚੀ ਹੈ ਪਰ ਭਾਰਤ 'ਚ ਰੂੜੀਵਾਦੀ ਸੋਚ ਮਹਿਲਾ ਪ੍ਰਤੀ ਡੂੰਘੀ ਜੜ੍ਹ ਜਮਾ ਚੁੱਕੀ ਹੈ। ਔਰਤ ਦੇ ਅਧਿਕਾਰ ਜ਼ਿਆਦਾਤਰ ਕਿਤਾਬਾਂ 'ਚ ਹੀ ਹਨ। ਸਾਬਕਾ 'ਮਿਸ ਵਰਲਡ' ਮਾਨੁਸ਼ੀ ਨੇ ਹੁਣੇ ਜਿਹੇ ਹੀ ਨਵਾਂ ਫੋਟੋ ਸੈਸ਼ਨ ਕਰਵਾਇਆ ਹੈ। ਸਮਰਾਟ ਪ੍ਰਿਥਵੀ ਰਾਜ 'ਬੜੇ ਮੀਆਂ ਛੋਟੇ ਮੀਆਂ', 'ਦਾ ਗਰੇਟ ਇੰਡੀਅਨ ਫੈਮਿਲੀ' ਵਾਲੀ ਮਾਨੁਸ਼ੀ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਾਮਨੋਲੀ ਪਿੰਡ ਦੀ ਜੰਮਪਲ ਹੈ ਤੇ ਮਾਨੁਸ਼ੀ ਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਹੈ। 'ਤਹਿਰਾਨ' ਫ਼ਿਲਮ 'ਚ ਕੰਮ ਕਰਕੇ ਉਸ ਨੂੰ ਆਤਮਿਕ ਸਕੂਨ ਮਿਲਿਆ ਤੇ ਉਹ ਵੀਰ ਪਹਾੜੀਆਂ ਨਾਲ ਆਪਣਾ ਨਾਂਅ ਜੋੜੇ ਜਾਣ ਤੋਂ ਮੀਡੀਆ ਨਾਲ ਨਾਰਾਜ਼ ਹੈ। ਮਿਸ ਵਰਲਡ ਮੁਕਾਬਲੇ 'ਚ ਉਸ ਨੂੰ ਆਖਰੀ ਸਵਾਲ ਪੁੱਛਿਆ ਗਿਆ ਸੀ ਕਿ ਦੁਨੀਆ 'ਚ ਕਿਸ ਪੇਸ਼ੇ ਲਈ ਜ਼ਿਆਦਾ ਪੈਸਾ ਮਿਲਣਾ ਚਾਹੀਦਾ ਹੈ ਤਾਂ ਮਾਨਸ਼ੀ ਦਾ ਜਵਾਬ ਸੀ ਕਿ ਮਾਂ ਸਰਬਉੱਚ ਸਨਮਾਨ ਦੀ ਹੱਕਦਾਰ ਹੈ, ਇਸ ਤੋਂ ਵੀ ਅੱਗੇ ਅੰਦਾਜ਼ਾ ਲਾ ਲਵੋ। ਹਰਿਆਣਵੀ ਜਾਟ ਪਰਿਵਾਰ ਦੀ ਇਹ ਜਾਟਣੀ ਧੀ ਅੱਜ ਕੱਲ੍ਹ ਵਿਕਰਾਂਤ ਮੈਸੀ ਨਾਲ ਫ਼ਿਲਮ ਕਰ ਰਹੀ ਹੈ। ਰਾਜਾ, ਰਾਧਾ ਤੇ ਕੌਸ਼ਲਿਆ ਰੈਡੀ ਤੋਂ ਕੁੱਚੀਪੁੜੀ ਨ੍ਰਿਤ ਸਿੱਖਣ ਵਾਲੀ ਹਰਿਆਣਵੀ ਕੁੜੀ ਨੇ ਨੈਸ਼ਨਲ ਸਕੂਲ ਆਫ਼ ਡਰਾਮਾ 'ਚ ਵੀ ਨਾਟਕ ਦੀਆਂ ਜਮਾਤਾਂ ਲਾਈਆਂ ਹਨ, ਤੇ ਹਾਂ ਪਲੱਸ ਟੂ 'ਚ ਸੀ.ਬੀ.ਐਸ.ਈ. ਦੀ ਟਾਪਰ ਰਹੀ ਮਾਨੁਸ਼ੀ ਛਿੱਲਰ ਸੁੰਦਰਤਾ 'ਚ ਮਿਸ ਵਰਲਡ, ਡਾਕਟਰੀ 'ਚ ਟਾਪ ਤੇ ਪੜ੍ਹਾਈ 'ਚ ਅੱਵਲ ਫ਼ਿਲਮ ਸੰਸਾਰ ਲਈ ਪੜ੍ਹੀ-ਲਿਖੀ ਨਾਇਕਾ ਹੈ।

-ਸੁਖਜੀਤ ਕੌਰ

ਪਿਛਲੀ ਖ਼ਬਰ ਫ਼ਿਲਮ 'ਮਾਂ ਬਹਿਨ' ਦੀ 'ਰੇਖਾ'-ਮਾਧੁਰੀ ਦੀਕਸ਼ਿਤ ਅਗਲੀ ਖ਼ਬਰ ਸ਼ਰੁਤੀ ਹਸਨ ਬਾਲੀਵੁੱਡ 'ਚ ਫਲਾਪ, ਦੱਖਣ ਭਾਰਤ 'ਚ ਹਿੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।