05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਫੀਪੁਰ ਵਿਖੇ ਐੱਨ.ਸੀ.ਐੱਮ.ਐੱਲ. ਗੁਦਾਮ ਪ੍ਰਬੰਧਨ ਖਿਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਪੱਕਾ ਧਰਨਾ ਜਾਰੀ

ਅਜੀਤ ਡੈਸਕ 07-07-2026

ਜੰਡਿਆਲਾ ਗੁਰੂ, 6 ਜੁਲਾਈ (ਅੰਮ੍ਰਿਤ ਪਾਲ ਸਿੰਘ)- ਪਿੰਡ ਸਫੀਪੁਰ ਵਿਖੇ ਐਨ.ਸੀ.ਐਮ.ਐੱਲ. ਗੁਦਾਮ ਦੇ ਪ੍ਰਬੰਧਕਾਂ ਵਲੋਂ ਪਿੰਡ ਦੀ ਸੜਕ ’ਤੇ ਟਰੱਕ ਖੜ੍ਹੇ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਵਿਰੋਧ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ੋਨ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਲਗਾਇਆ ਗਿਆ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ । ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਗੁਦਾਮ ’ਚ ਸਾਮਾਨ ਲੈ ਕੇ ਆਉਣ ਵਾਲੇ ਟਰੱਕਾਂ ਨੂੰ ਧੱਕੇ ਨਾਲ ਸੜਕ ’ਤੇ ਖੜਾ (ਪਾਰਕ) ਕਰਵਾਇਆ ਜਾਂਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਗੁਦਾਮ ਪ੍ਰਬੰਧਨ ਨੂੰ ਜਾਣੂ ਕਰਵਾਇਆ ਗਿਆ, ਪਰ ਅਧਿਕਾਰੀਆਂ ਦੇ ਹੰਕਾਰੀ ਰਵੱਈਏ ਕਾਰਨ ਲੋਕਾਂ ਨੂੰ ਧਰਨੇ ਦਾ ਰਾਹ ਅਖਤਿਆਰ ਕਰਨਾ ਪਿਆ । ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਹ ਧਰਨਾ ਦਿਨ-ਰਾਤ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਗੋਦਾਮ ਪ੍ਰਬੰਧਨ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਮਸਲੇ ਦਾ ਹੱਲ ਕਿੰਨੀ ਜਲਦੀ ਕਰਦੇ ਹਨ । ਇਸ ਮੌਕੇ ਸੂਬਾ ਆਗੂ ਜਰਮਨਜੀਤ ਸਿੰਘ, ਜ਼ੋਨ ਪ੍ਰਧਾਨ ਚਰਨਜੀਤ ਸਿੰਘ ਸਫੀਪੁਰ, ਜ਼ੋਨ ਆਗੂ ਪ੍ਰਗਟ ਸਿੰਘ ਗੁਨੋਵਾਲ, ਰੇਸ਼ਮ ਸਿੰਘ, ਜੋਗਾ ਸਿੰਘ ਵਾਲਾ, ਰਣਜੀਤ ਸਿੰਘ ਰਾਣਾ ਮਾਨਾਵਾਲਾ ਕਲਾਂ, ਜਗਰੂਪ ਸਿੰਘ ਦੇਵੀਦਾਸਪੁਰਾ, ਮੰਗਲ ਸਿੰਘ ਦਸਮੇਸ਼ ਨਗਰ, ਡਾ. ਹਰਜੀਤ ਸਿੰਘ ਬੰਡਾਲਾ ਸਮੇਤ ਪਿੰਡ ਸਫੀਪੁਰ ਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਕਿਸਾਨ ਹਾਜ਼ਰ ਸਨ।

ਪਿਛਲੀ ਖ਼ਬਰ ਬੀ.ਐੱਸ.ਐੱਨ.ਐੱਲ ਕੈਜ਼ੂਅਲ ਐਂਡ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਸਮੂਹ ਸੈਕਟਰ ਅਫ਼ਸਰ ਐੱਸ.ਆਈ.ਆਰ. ਦੇ ਕੰਮ ’ਚ ਤੇਜ਼ੀ ਲਿਆਉਣ-ਏ. ਈ. ਆਰ. ਓ. ਬਾਬਾ ਬਕਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।