04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਮੂਹ ਸੈਕਟਰ ਅਫ਼ਸਰ ਐੱਸ.ਆਈ.ਆਰ. ਦੇ ਕੰਮ ’ਚ ਤੇਜ਼ੀ ਲਿਆਉਣ-ਏ. ਈ. ਆਰ. ਓ. ਬਾਬਾ ਬਕਾਲਾ

ਅਜੀਤ ਡੈਸਕ 07-07-2026

ਬਾਬਾ ਬਕਾਲਾ ਸਾਹਿਬ, 6 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਦਫਤਰ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਵਿਖੇ ਵੋਟਾਂ ਦੀ ਵਿਸ਼ੇਸ਼ ਗਹਿਰੀ ਸੁਧਾਈ ਕਰਨ ਲਈ ਵੋਟਰ ਗਣਨਾ ਫਾਰਮ ਦੀ ਡਿਜੀਟਲਾਈਜੇਸ਼ਨ ਸੰਬੰਧੀ ਇੱਕ ਬੈਠਕ ਤਹਿਸੀਲਦਾਰ ਕੰਮ ਏ.ਈ.ਆਰ.ਓ. ਲਖਵਿੰਦਰ ਸਿੰਘ ਦੀ ਅਗਵਾਈ ਵਿਚ ਸਮੂਹ ਸੈਕਟਰ ਅਫਸਰਾਂ ਨਾਲ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਬਲਜੀਤ ਸਿੰਘ ਗੁਰਾਇਆ, ਨਾਇਬ ਤਹਿਸੀਲਦਾਰ ਤਰਸਿੱਕਾ ਰਣਜੀਤ ਸਿੰਘ, ਪ੍ਰਸ਼ਾਂਤ ਕਾਲੀਆ ਅਤੇ 234 ਬੂਥਾਂ ਦੇ 23 ਸੈਕਟਰ ਅਫਸਰ ਮੌਜੂਦ ਸਨ । ਤਹਿਸੀਲਦਾਰ ਲਖਵਿੰਦਰ ਸਿੰਘ ਵਲੋਂ ਸਮੂਹ ਸੈਕਟਰ ਅਫਸਰਾਂ ਕੋਲੋਂ ਹੁਣ ਤੱਕ ਦੇ ਡਿਜੀਟਲ ਕੀਤੇ ਗਏ ਫਾਰਮਾਂ ਸੰਬੰਧੀ ਰਿਪੋਰਟ ਵੇਖੀ ਗਈ ਅਤੇ ਫਾਰਮਾ ਨੂੰ ਡਿਜੀਟਲ ਕਰਨ ਸੰਬੰਧੀ ਕੰਮ ਵਿਚ ਹੋਰ ਤੇਜ਼ੀ ਲਿਆਉਣ ਸੰਬੰਧੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮਿਤੀ 13/7/26 ਤੱਕ ਡਿਜਿਟਲਾਈਜੇਸ਼ਨ ਦਾ ਕੰਮ 100% ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਫੀਲਡ ਦੇ ਵਿਚ ਐੱਸ.ਆਈ.ਆਰ. ਸੰਬੰਧੀ ਡਿਊਟੀ ਕਰ ਰਹੇ ਬੀ. ਐੱਲ. ਅਤੇ ਸੈਕਟਰ ਅਫਸਰਾਂ ਨੂੰ ਆ ਰਹੀਆਂ ਔਕੜਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਕਈ ਬੂਥਾਂ ਵਿਚ ਬੀ. ਐੱਲ. ਓ. ਅਤੇ ਸੈਕਟਰ ਅਫਸਰਾਂ ਨਾਲ ਆਮ ਲੋਕਾਂ ਵਲੋਂ ਗਣਨਾ ਫਾਰਮ ਭਰਨ ਸਮੇਂ ਬਦ-ਸਲੂਕੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਨੂੰ ਦੇਖਦੇ ਹੋਏ ਚੋਣ ਕਾਰ ਰਜਿਸਟਰੇਸ਼ਨ ਅਫਸਰ ਕੰਮ ਉਪ ਮੰਡਲ ਮਜਿਸਟਰੇਟ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਵਲੋਂ ਫੀਲਡ ਵਿਚ ਕੰਮ ਕਰ ਰਹੇ ਸਟਾਫ ਦੀ ਸੁਰੱਖਿਆ ਅਤੇ ਭਲਾਈ ਨੂੰ ਮੁੱਖ ਰੱਖਦੇ ਹੋਏ ਐੱਸ.ਆਈ.ਆਰ. ਸਟਾਫ ਸੇਫਟੀ ਐਂਡ ਵੈਲਫੇਅਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਉਪਰੋਕਤ ਅਧਿਕਾਰੀਆਂ ਨੂੰ ਫੀਲਡ ਦੇ ਵਿਚ ਡਿਊਟੀ ਕਰਨ ਸਮੇਂ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ ਅਤੇ ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀ ਵਿਰੁੱਧ ਕਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ। ਇਸ ਕਮੇਟੀ ਦੀ ਅਗਵਾਈ ਨਾਇਬ ਤਹਿਸੀਲਦਾਰ ਬਿਆਸ ਰੁਸਤਮ ਕੁਮਾਰ ਕਰਨਗੇ ਅਤੇ ਉਨ੍ਹਾਂ ਨਾਲ ਪੀ. ਐੱਮ. ਸ੍ਰੀ ਸ. ਸ. ਸ. ਸਕੂਲ ਬਿਆਸ ਦੇ ਪ੍ਰਿੰ: ਰਾਜੀਵ ਕਪੂਰ ਸ. ਸ. ਸ. ਸਕੂਲ ਖਿਲਚੀਆਂ ਦੇ ਪ੍ਰਿੰ: ਰਾਜੀਵ ਕੱਕੜ ਸ. ਸ. ਸ. ਸਕੂਲ ਲੜਕੀਆਂ ਰਈਆ ਦੇ ਪ੍ਰਿੰ: ਨਵਤੇਜ ਕੌਰ ਅਤੇ ਏ.ਡੀ.ਓ. ਸਤਵੰਤ ਕੌਰ ਤਾਇਨਾਤ ਰਹਿਣਗੇ ।

ਪਿਛਲੀ ਖ਼ਬਰ ਸਫੀਪੁਰ ਵਿਖੇ ਐੱਨ.ਸੀ.ਐੱਮ.ਐੱਲ. ਗੁਦਾਮ ਪ੍ਰਬੰਧਨ ਖਿਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਪੱਕਾ ਧਰਨਾ ਜਾਰੀ ਅਗਲੀ ਖ਼ਬਰ ਦਿਲਬਾਗ ਸਿੰਘ ਜੇ.ਈ. ਦੀ ਬਦਲੀ ਰੱਦ ਕਰਾਉਣ ਲਈ ਮਜੀਠਾ ਬਿਜਲੀ ਘਰ ਵਿਖੇ ਕਾਮਿਆਂ, ਕਿਸਾਨਾਂ ਦੀ ਰੋਹ ਭਰਪੂਰ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।