ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਲਖਬੀਰ ਸਿੰਘ ਫੌਜੀ ਦਨਿਆਲ ਨੇ ਪਰਿਵਾਰ ਸਮੇਤ ਭਾਜਪਾ ਵਿਚ ਕੀਤੀ ਸ਼ਮੂਲੀਅਤ
ਬਾਬਾ ਬਕਾਲਾ ਸਾਹਿਬ, 3 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਦਨਿਆਲ ਵਿਖੇ ਲਖਬੀਰ ਸਿੰਘ ਫੌਜੀ, ਆਪਣੇ ਪਰਿਵਾਰ ਸਮੇਤ ਖਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਸਾਬਕਾ ਵਿਧਾਇਕ, ਸਾ: ਸਾਂਸਦੀ ਸਕੱਤਰ ਅਤੇ ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਲਖਬੀਰ ਸਿੰਘ ਫੌਜੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਕੀਤਾ ਜਾਵੇਗਾ।
ਬਾਬਾ ਬਕਾਲਾ ਸਾਹਿਬ, 3 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਦਨਿਆਲ ਵਿਖੇ ਲਖਬੀਰ ਸਿੰਘ ਫੌਜੀ, ਆਪਣੇ ਪਰਿਵਾਰ ਸਮੇਤ ਖਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਸਾਬਕਾ ਵਿਧਾਇਕ, ਸਾ: ਸਾਂਸਦੀ ਸਕੱਤਰ ਅਤੇ ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਲਖਬੀਰ ਸਿੰਘ ਫੌਜੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਕੀਤਾ ਜਾਵੇਗਾ। ਆਪਣੇ ਸੰਬੋਧਨ ਵਿਚ ਸ: ਮੰਨਾ ਨੇ ਕਿਹਾ ਕਿ ਦੇਸ਼ ਵਿਚ ਭਾਜਪਾ ਦੀ ਲੋਕਪ੍ਰਿਅਤਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਰਾਜੇਸ਼ ਟਾਂਗਰੀ, ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਹਰਪ੍ਰੀਤ ਸਿੰਘ ਹੈਪੀ ਖੱਖ ਪੀ. ਏ., ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਕਰਮ ਸਿੰਘ ਸੁਧਾਰ, ਲਾਟ ਸਾਹਿਬ ਚਾਂਦ ਡੇਅਰੀ ਬਿਆਸ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਪੰਮਾ ਛਾਪਿਆਂਵਾਲੀ, ਮਾਹਣ ਸਿੰਘ ਬਿਆਸ, ਮਨਜੀਤ ਸਿੰਘ ਤਰਸਿੱਕਾ, ਸਰਕਲ ਪ੍ਰਧਾਨ ਕੈਪਟਨ ਸਿੰਘ ਜਸਪਾਲ, ਸਰਕਲ ਪ੍ਰਧਾਨ ਗੁਰਚਰਨ ਸਿੰਘ, ਅੰਗਰੇਜ ਸਿੰਘ ਵਡਾਲਾ, ਹੈਪੀ ਮੀਆਂਵਿੰਡ, ਅਰਜਨ ਸਿੰਘ ਰਈਆ, ਅਮਰੀਕ ਸਿੰਘ, ਜਸਪ੍ਰੀਤ ਸਿੰਘ, ਰਣਜੀਤ ਸਿੰਘ ਵਡਾਲਾ, ਰਜੇਸ਼ ਦਨਿਆਲ, ਮਲੂਕ ਸਿੰਘ ਮੱਧ, ਗਾਂਧੀ ਭਿੰਡਰ, ਬਲਜੀਤ ਸਿੰਘ ਬਿਆਸ ਆਦਿ ਵੀ ਹਾਜ਼ਰ ਸਨ।