04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਿਸਾਨਾਂ ਨੇ ਮੰਗ ਪੱਤਰ ਦੇ ਕੇ ਲਿੰਕ ਰੋਡ ’ਤੇ ਪੁਲੀਆਂ ਬਣਾਉਣ ਅਤੇ ਫ਼ਸਲਾਂ ਦੇ ਮੁਆਵਜ਼ੇ ਦੀ ਕੀਤੀ ਮੰਗ

ਅਜਨਾਲਾ, 3 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਪਿੰਡ ਗੱਗੋਮਾਹਲ ਦੇ ਕਿਸਾਨਾਂ ਨੇ ਐੱਸ. ਡੀ.

ਐੱਸ.ਡੀ.ਐੱਮ. ਡਾ. ਚਾਰੂਮੀਤਾ ਨੂੰ ਮੰਗ ਪੱਤਰ ਦੇਣ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰਜੀਤ ਸਿੰਘ ਛੀਨਾ, ਬਲਕਾਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁਲਤਾਨਵਾਲ ਤੇ ਹੋਰ ਪਿੰਡ ਵਾਸੀ। ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ 04-08-2026
ਅਜਨਾਲਾ, 3 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਪਿੰਡ ਗੱਗੋਮਾਹਲ ਦੇ ਕਿਸਾਨਾਂ ਨੇ ਐੱਸ.ਡੀ.ਐੱਮ. ਅਜਨਾਲਾ ਡਾ: ਚਾਰੂਮਿਤਾ ਨੂੰ ਮੰਗ ਪੱਤਰ ਦੇ ਕੇ ਅਜਨਾਲਾ ਰਮਦਾਸ ਮੇਨ ਰੋਡ ਤੋਂ ਗੱਗੋਮਾਹਲ ਬਾਈਪਾਸ, ਸੁਲਤਾਨਮਾਹਲ ਅਤੇ ਸੂਫੀਆਂ ਲਿੰਕ ਰੋਡ ਦੀ ਉਸਾਰੀ ਦੌਰਾਨ ਪਾਣੀ ਦੀ ਨਿਕਾਸੀ ਲਈ ਪੁਲੀਆਂ ਬਣਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਭੁਪਿੰਦਰਜੀਤ ਸਿੰਘ ਛੀਨਾ ਅਤੇ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਨਵੀਂ ਬਣ ਰਹੀ ਲਿੰਕ ਸੜਕ ਉਨ੍ਹਾਂ ਦੇ ਖੇਤਾਂ ਨਾਲੋਂ ਕਾਫੀ ਉੱਚੀ ਹੋ ਚੁੱਕੀ ਹੈ, ਜਿਸ ਕਾਰਨ ਪਿਛਲੇ ਪਿੰਡਾਂ ਦਾ ਬਰਸਾਤੀ ਪਾਣੀ ਖੇਤਾਂ ਵਿਚ ਇਕੱਠਾ ਹੋ ਜਾਂਦਾ ਹੈ ਅਤੇ ਉਸ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਕਾਰਨ ਕਰੀਬ 100 ਏਕੜ ਵਿਚ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਿੰਕ ਰੋਡ ਦੀ ਉਸਾਰੀ ਦੌਰਾਨ ਪਾਣੀ ਦੀ ਨਿਕਾਸੀ ਲਈ ਕੋਈ ਪੁਲੀ ਨਹੀਂ ਬਣਾਈ ਗਈ। ਜੇਕਰ ਜਲਦ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਬਾਰਿਸ਼ਾਂ ਦੌਰਾਨ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਅਜਨਾਲਾ ਖੇਤਰ ਵਿਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ । ਉਨ੍ਹਾਂ ਮੰਗ ਕੀਤੀ ਕਿ ਮੌਕੇ ਦਾ ਤੁਰੰਤ ਮੁਆਇਨਾ ਕਰਕੇ ਸੰਬੰਧਿਤ ਵਿਭਾਗ ਨੂੰ ਲਿੰਕ ਰੋਡ ‘ਤੇ ਲੋੜੀਂਦੀਆਂ ਪੁਲੀਆਂ ਬਣਾਈਆਂ ਜਾਣ, ਜਿੱਥੇ ਲੋੜ ਹੋਵੇ ਉੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਜਾਣ । ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਾਰੀ ਨੁਕਸਾਨ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਬਲਕਾਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁਲਤਾਨਮਾਹਲ, ਸੂਰਜ ਪ੍ਰਕਾਸ਼, ਅਮਨਦੀਪ ਸਿੰਘ, ਪਰਮਜੀਤ ਸਿੰਘ, ਹਰਭੇਜ ਸਿੰਘ ਅਤੇ ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਭਾਜਪਾ ਦੇ ਸੂਬਾਈ ਸੈਕਟਰੀ ਨਿਯੁਕਤ ਅਗਲੀ ਖ਼ਬਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਲਖਬੀਰ ਸਿੰਘ ਫੌਜੀ ਦਨਿਆਲ ਨੇ ਪਰਿਵਾਰ ਸਮੇਤ ਭਾਜਪਾ ਵਿਚ ਕੀਤੀ ਸ਼ਮੂਲੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।