15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

‘ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਰਸੂਲਪੁਰ ਕਲਾਂ ’ਚ ਭਰਵੀਂ ਇਸਤਰੀ ਇਕੱਤਰਤਾ

ਅਜੀਤ ਡੈਸਕ 11-07-2026
ਨਵਾਂ ਪਿੰਡ, 10 ਜੁਲਾਈ (ਜਸਪਾਲ ਸਿੰਘ)- ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਰਸੂਲਪੁਰ ਕਲਾਂ ਵਿਖੇ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦੀ ਅਗਵਾਈ ਹੇਠ ਭਾਈ ਦਲਵਿੰਦਰ ਸਿੰਘ ਰੰਧਾਵਾ ਦੇ ਗ੍ਰਹਿ ‘ਚ ਸਥਾਨਕ ਇਸਤਰੀਆਂ ਦੀ ਭਰਵੀਂ ਇਕੱਤਰਤਾ ਹੋਈ । ਇਸ ਮੌਕੇ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮ੍ਰਿਤਪਾਲ ਸਿੰਘ ਐੱਮ.ਪੀ. ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਆਪਣੇ ਨਿੱਜੀ ਹਿੱਤਾਂ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਲਈ ਸਿਆਸਤ ‘ਚ ਨਹੀਂ ਆਏ ਬਲਕਿ ਪੰਜਾਬ, ਇਸਦੀਆਂ ਨਸਲਾਂ ਤੇ ਫ਼ਸਲਾਂ ਨੂੰ ਬਚਾਉਣ ਦੇ ਲਈ ਆਇਆ ਹੈ, ਜਿਸਦੇ ਲਈ ਉਨ੍ਹਾਂ 2027 ਦੀਆਂ ਚੋਣਾਂ ‘ਚ ਪੰਜਾਬ ‘ਚ ਖ਼ਾਲਸਾ ਰਾਜ ਲਿਆਉਣ ਲਿਆਉਣ ਤੇ ਵਿਸ਼ੇਸ਼ ਕਰ ਮਾਵਾਂ ਨੂੰ ਆਪਣੇ ਪੁੱਤ ਬਚਾਉਣ ਵਾਸਤੇ ਵਾਰਿਸ ਪੰਜਾਬ ਦੇ ਦਾ ਸਾਥ ਦੇਣ ਲਈ ਕਿਹਾ, ਜਿਸ ’ਤੇ ਹਾਜ਼ਰੀਨ ਨੇ ਹੱਥ ਉੱਪਰ ਕਰਕੇ ਸਾਥ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਇਕ ਵਾਰ ਪੰਜਾਬ ਦਾ ਮੁੱਖ ਮੰਤਰੀ ਦੁਮਾਲਾਧਾਰੀ ਬਣਾ ਦਿਓ ਉਹ ਵਾਅਦਾ ਕਰਦੇ ਹਨ ਕਿਸੇ ਮਾਂ ਦਾ ਨੌਜਵਾਨ ਪੁੱਤ ਨਸ਼ੇ ਨਾਲ ਮਰਨ ਨਹੀਂ ਦਿਆਂਗੇ। ਉਨ੍ਹਾਂ ਤੋਂ ਇਲਾਵਾ ਬੀਬੀ ਮਨਜੀਤ ਕੌਰ ਪਤਨੀ ਭਾਈ ਗੁਰਪ੍ਰੀਤ ਸਿੰਘ ਬੰਦੀ ਸਿੰਘ ਫਰੀਫਕੋਟ, ਬਾਬਾ ਬਿਬੇਕ ਹਲਕਾ ਮੁੱਖ ਸੇਵਾਦਰ ਜੰਡਿਆਲਾ ਗੁਰੂ ਤੇ ਹਰਕਲਪ੍ਰੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਵਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਜਰਮਨਜੀਤ ਸਿੰਘ ਡੱਡੂਆਣਾ, ਸੂਬੇਦਾਰ ਕੇਵਲ ਸਿੰਘ, ਭਾਈ ਦਲਵਿੰਦਰ ਸਿੰਘ, ਬਲਜੀਤ ਸਿੰਘ ਬਿੱਲਾ, ਅਵਤਾਰ ਸਿੰਘ, ਟਿੰਕੂ ਸਿੰਘ, ਬਾਬਾ ਗੁਰਭੇਜ ਸਿੰਘ, ਰਸ਼ਪਾਲ ਸਿੰਘ, ਜੁਗਰਾਜ ਸਿੰਘ, ਸਰਪੰਚ ਅਮਰੀਕ ਕੌਰ, ਮਨਜਿੰਦਰ ਕੌਰ, ਸਰਬਜੀਤ ਕੌਰ, ਵਰਿੰਦਰ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਖੁਸ਼ਪਾਲ ਕੌਰ, ਬਲਬੀਰ ਕੌਰ, ਕਸ਼ਮੀਰ ਕੌਰ, ਰਾਜ ਕੌਰ, ਸੁਰਿੰਦਰ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਨੰਗਲ ਪੰਨਵਾਂ ਤੇ ਜੇਠੂਨੰਗਲ ਵਿਖੇ ਲੋਕ ਮਿਲਣੀ ਦੌਰਾਨ ਤਲਬੀਰ ਗਿੱਲ ਨੇ ਸੁਣੀਆਂ ਸਮੱਸਿਆਵਾਂ ਅਗਲੀ ਖ਼ਬਰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਗੁਰੂ ਬਾਜ਼ਾਰ ’ਚ ਮਾੜਾ ਮਟੀਰੀਅਲ ਲਾਉਣ ਦਾ ਮਾਮਲਾ ਮੁੜ ਗਰਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।