14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਦਸਮੇਸ਼ ਸਕੂਲ ਮਹਿਤਾ ਚੌਂਕ ਦੇ ਹੋਣਹਾਰ ਵਿਦਿਆਰਥੀਆਂ ਦਾ ਕੈਬਨਿਟ ਮੰਤਰੀ ਵਲੋਂ ਸਨਮਾਨ

ਅਜੀਤ ਡੈਸਕ 11-07-2026
ਚੌਕ ਮਹਿਤਾ, 10 ਜੁਲਾਈ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਦੇ 8ਵੀਂ, 10ਵੀਂ, 12ਵੀਂ ਕਲਾਸ ’ਚੋਂ 90% ਤੋਂ ਉੱਪਰ ਅੰਕ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ । ਇਸ ਸ਼ਾਨਦਾਰ ਸਨਮਾਨ ਸਮਾਰੋਹ ’ਚ ਸਨਮਾਨ ਪ੍ਰਾਪਤ ਕਰਨ ਵਾਲੇ 8ਵੀਂ ਕਲਾਸ ਦੇ ਕੁੱਲ 16 ਵਿਦਿਆਰਥੀ ਹਨ । 10ਵੀਂ ਕਲਾਸ ਦੇ ਕੁੱਲ 12 ਵਿਦਿਆਰਥੀ ਅਤੇ ਬਾਰ੍ਹਵੀਂ ਕਲਾਸ ਸਾਇੰਸ, ਕਾਮਰਸ ਅਤੇ ਆਰਟਸ ਗਰੁੱਪ ਦੇ ਕੁੱਲ 15 ਵਿਦਿਆਰਥੀ ਹਨ । ਹਰਭਜਨ ਸਿੰਘ ਨੇ ਬੱਚਿਆਂ ਨੂੰ ਜੀਵਨ ਵਿਚ ਕਾਮਯਾਬ ਹੋਣ ਲਈ ਮਿਹਨਤ ਕਰਨ ਅਤੇ ਬੁਰੀ ਸੰਗਤ ਤੋਂ ਹਮੇਸ਼ਾ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ । ਉਨ੍ਹਾਂ ਨੇ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਵੀ ਸੂਬਿਆਂ ਵਿਚ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦਿੱਤਾ ਜਾਂਦਾ ਹੈ, ਉਹ ਸੂਬੇ ਬਹੁਤ ਤਰੱਕੀ ਕਰਦੇ ਹਨ । ਸੰਸਥਾ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸਨਮਾਨ ਮਿਲਣ ਤੋਂ ਬਾਅਦ, ਸਨਮਾਨਿਤ ਹੋਏ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ । ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਓਟ ਆਸਰੇ ਅਤੇ ਬੱਚਿਆਂ ਦੀ ਦਿਨ-ਰਾਤ ਦੀ ਲਗਨ ਸਦਕਾ ਹੀ ਇਹ ਪ੍ਰਾਪਤੀ ਸੰਭਵ ਹੋ ਸਕੀ ਹੈ ।
ਪਿਛਲੀ ਖ਼ਬਰ ਪਾਵਰਕਾਮ ਦੇ ਪੈਨਸ਼ਨਰਾਂ ਨੇ ਮੀਟਿੰਗ ’ਚ ਕੀਤੀਆਂ ਅਹਿਮ ਵਿਚਾਰਾਂ ਅਗਲੀ ਖ਼ਬਰ ਧੀ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਦਾ ਸ਼ਿਕਾਰ ਹੋਏ ਪਿਤਾ ਵਲੋਂ ਸਲਫਾਸ ਖਾ ਕੇ ਆਤਮ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।