14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਨਵਾਂ ਪਿੰਡ ’ਚ ਭਾਰੀ ਇਕੱਤਰਤਾ

ਅਜੀਤ ਡੈਸਕ 16-07-2026

ਨਵਾਂ ਪਿੰਡ, 15 ਜੁਲਾਈ (ਜਸਪਾਲ ਸਿੰਘ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਭਾਰੀ ਇਕੱਤਰਤਾ ਸਥਾਨਕ ਕਸਬਾ ਵਿਖੇ ਭਾਈ ਮੁੱਖਵਿੰਦਰ ਸਿੰਘ ਦੇ ਗ੍ਰਹਿ ‘ਚ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬੀਬੀ ਬਲਵਿੰਦਰ ਕੌਰ ਮਾਤਾ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਬੋਧਨ ਕਰਦਿਆਂ ਉਨ੍ਹਾਂ ਸਰਕਾਰਾਂ ਤੇ ਸਰਕਾਰੀ ਏਜੰਸੀਆਂ ‘ਤੇ ਤੰਜ ਕੱਸਦਿਆਂ ਕਿਹਾ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਹੋਰਾਂ ਸਿੰਘਾਂ ਨੂੰ ਬਿਨਾਂ ਕਿਸੇ ਕਸੂਰ ਦੇ ਜੇਲ੍ਹਾਂ ਅੰਦਰ ਤਾਂ ਡੱਕ ਸਕਦੀਆਂ ਹਨ ਪਰ ਉਹ ਉਨ੍ਹਾਂ ਦੀ ਵਿਚਾਰਧਾਰਾ ਨੂੰ ਕਦੀ ਦਬਾਅ ਨਹੀਂ ਸਕਣਗੀਆਂ। ਇਸ ਮੌਕੇ ਭਾਈ ਅਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਸਮੂਹ ਪੰਜਾਬੀਆਂ ਨੂੰ ਆਖਿਆ ਕਿ ਉਹ ਇਸਵਾਰ ਪੰਜਾਬ ਦਾ ਮੁੱਖ ਮੰਤਰੀ ਗੋਲ ਦੋਮਾਲਾਧਾਰੀ ਨੂੰ ਬਣਾ ਦੇਣ ਉਹ ਇਹ ਗਰੰਟੀ ਦਿੰਦੇ ਹਨ ਕਿ ਭਵਿੱਖ ‘ਚ ਪੰਜਾਬ ਦੀ ਨਸਲ ਤੇ ਫ਼ਸਲਾਂ ਬਰਬਾਦ ਨਹੀਂ ਹੋਣ ਦੇਣਗੇ। ਉਨ੍ਹਾਂ ਤੋਂ ਇਲਾਵਾ ਬੀਬੀ ਮਨਜੀਤ ਕੌਰ ਪਤਨੀ ਭਾਈ ਗੁਰਪ੍ਰੀਤ ਸਿੰਘ ਬੰਦੀ ਸਿੰਘ, ਬਾਬਾ ਬਿਬੇਕ ਮੁੱਖ ਸੇਵਾਦਾਰ ਗੁ. ਨਾਨਕਸਰ ਜੰਡਿਆਲਾ ਤੇ ਹਰਕਮਲਪ੍ਰੀਤ ਸਿੰਘ ਜੰਡ ਜ਼ਿਲ੍ਹਾ ਜਨਰਲ ਸਕੱਤਰ ਵਲੋਂ ਸੰਬੋਧਨ ਕਰਦਿਆਂ ਉਨ੍ਹਾਂ 2027 ‘ਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ‘ਚ ਖ਼ਾਲਸਾ ਸਰਕਾਰ ਬਣਾਉਣ ਦੀ ਜਨਤਾ ਨੂੰ ਅਪੀਲ ਕੀਤੀ। ਇਸ ਮੌਕੇ ਜਰਮਨਜੀਤ ਸਿੰਘ ਡੱਡੂਆਣਾ, ਮੁੱਖਵਿੰਦਰ ਸਿੰਘ, ਅਮਰੀਕ ਸਿੰਘ ਤੇ ਸੁੱਖਵਿੰਦਰ ਸਿੰਘ ਖ਼ਾਲਸਾ ਨਿਜ਼ਾਮਪੁਰ, ਦਿਲਵਿੰਦਰ ਸਿੰਘ ਰੰਧਾਵਾ ਰਸੂਲਪੁਰ ਕਲਾਂ, ਅਵਤਾਰ ਸਿੰਘ ਛੀਨਾ, ਨਿਰਵੈਲ ਸਿੰਘ, ਸਿਮਰਨਜੀਤ ਸਿੰਘ, ਕਰਨਬੀਰ ਸਿੰਘ, ਗੁਰਿੰਦਰ ਸਿੰਘ, ਕਵਲਜੀਤ ਸਿੰਘ, ਕੁਲਬੀਰ ਸਿੰਘ ਪਟਵਾਰੀ, ਬਲਜੀਤ ਸਿੰਘ ਬਿੱਲਾ, ਗੁਰਲੀਨ ਸਿੰਘ, ਬੁਲਾਰਾ ਬੀਬਾ ਪ੍ਰਭਜੋਤ ਕੌਰ ਖ਼ਾਲਸਾ ਰਸੂਲਪੁਰ, ਦਲਬੀਰ ਕੌਰ, ਸੁੱਖਵਿੰਦਰ ਕੌਰ, ਅਮਰ ਕੌਰ, ਸਰਬਜੀਤ ਕੌਰ, ਮਨਜੀਤ ਕੌਰ, ਲਖਬੀਰ ਕੌਰ, ਸਿਮਰਨਪ੍ਰੀਤ ਕੌਰ ਤੇ ਹਰਦੀਸ਼ ਕੌਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮਜੀਠਾ ਵਿਖੇ ਕੱਢਿਆ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਾਰਤ-ਅਮਰੀਕਾ ਡੀਲ ਖ਼ਿਲਾਫ਼ ਬਾਬਾ ਬਕਾਲਾ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।