14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮਜੀਠਾ ਵਿਖੇ ਕੱਢਿਆ ਮੋਟਰਸਾਈਕਲ ਮਾਰਚ

ਅਜੀਤ ਡੈਸਕ 16-07-2026

ਮਜੀਠਾ, 15 ਜੁਲਾਈ (ਮਨਿੰਦਰ ਸਿੰਘ ਸੋਖੀ)-ਦੇਸ਼ ਬਚਾਓ ਮੋਰਚਾ ਦੇ ਸੱਦੇ ‘ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਨਿਗਰਾਨੀ ਹੇਠ ਜਥੇਬੰਦੀ ਦੇ ਜ਼ੋਨ ਇਕਾਈ ਮਜੀਠਾ ਦੇ ਪ੍ਰਧਾਨ ਮੁਖਤਾਰ ਸਿੰਘ ਭੰਗਵਾਂ ਅਤੇ ਕਿਰਪਾਲ ਸਿੰਘ ਕਲੇਰ ਦੀ ਅਗਵਾਈ ਵਿਚ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਤੁਰੰਤ ਰੱਦ ਕਰਨ ਸਬੰਧੀ ਵਿਸ਼ਾਲ ਮੋਟਰ ਸਾਈਕਲ ਰੋਡ ਸ਼ੋਅ ਕੱਢਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਪ੍ਰਧਾਨ ਮੁਖਤਾਰ ਸਿੰਘ ਭੰਗਵਾਂ ਅਤੇ ਕਿਰਪਾਲ ਸਿੰਘ ਕਲੇਰ ਦੀ ਅਗਵਾਈ ਵਾਲੇ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਇੱਕ ਮੰਗ ਪੱਤਰ ਤਹਿਸੀਲਦਾਰ ਮਜੀਠਾ ਦਰਸ਼ਨ ਸਿੰਘ ਨੂੰ ਦਿੱਤਾ। ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਤਹਿਸੀਲਦਾਰ ਨੇ ਕਿਹਾ ਕਿ ਮੰਗ ਪ੍ਰਾਪਤ ਹੋਇਆ ਹੈ। ਜਿਸ ਤੇ ਦਫਤਰ ਵਲੋਂ ਯੋਗ ਕਾਰਵਾਈ ਕਰਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਮੋਟਰ ਸਾਈਕਲ ਰੋਡ ਸ਼ੋਅ ਵਿਚ ਮੁੱਖ ਤੌਰ ਤੇ ਆਗੂਆਂ ਵਿਚ ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ, ਗੁਰਦੀਪ ਸਿੰਘ ਲਾਟੀ ਹਮਜਾ, ਸਵਰਨ ਸਿੰਘ ਕੋਟਲਾ ਗੁੱਜਰਾਂ, ਕੁਲਦੀਪ ਸਿੰਘ ਦਾਦੂਪੁਰਾ, ਹਰਪਾਲ ਸਿੰਘ ਪੰਧੇਰ, ਸਾਬੀ ਪੰਧੇਰ, ਹਰਿੰਦਰ ਸਿੰਘ ਵਡਾਲਾ, ਅਮਰੀਕ ਸਿੰਘ ਲੁੱਧੜ੍ਹ, ਬਿਕਰਮਜੀਤ ਸਿੰਘ ਪੰਧੇਰ, ਨਿਸ਼ਾਨ ਸਿੰਘ ਅਠਵਾਲ, ਭਜਨ ਸਿੰਘ ਭੈਣੀ ਗਿੱਲ, ਗੁਰਮੀਤ ਸਿੰਘ ਵੀਰਮ, ਗੁਰਵਿੰਦਰ ਸਿੰਘ ਬੋੜੇਵਾਲ ਕੰਗ, ਰਸ਼ਪਾਲ ਸਿੰਘ ਟਰਪਈ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।

ਪਿਛਲੀ ਖ਼ਬਰ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ਦੀ ਰਿਲੀਜ਼ ਦਾ ਵਿਰੋਧ ਮੰਦਭਾਗਾ-ਵਿਰਕ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਨਵਾਂ ਪਿੰਡ ’ਚ ਭਾਰੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।