10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਮਨਦੀਪ ਮੈਡੀਸਿਟੀ ਹਸਪਤਾਲ ਨੇ ਗੁਪਤਾ ਹਸਪਤਾਲ ਰਮਦਾਸ ਵਿਖੇ ਮੁਫ਼ਤ ਕੈਂਪ ਲਗਾਇਆ

ਅਜੀਤ ਡੈਸਕ 17-07-2026

ਰਮਦਾਸ, 16 ਜੁਲਾਈ (ਜਸਵੰਤ ਸਿੰਘ ਵਾਹਲਾ)-ਅਮਨਦੀਪ ਮੈਡੀਸਿਟੀ ਹਸਪਤਾਲ ਅੰਮ੍ਰਿਤਸਰ ਵਲੋਂ ਗੁਪਤਾ ਹਸਪਤਾਲ ਰਮਦਾਸ ਵਿਖੇ ਮੁੱਫਤ ਕੈਂਪ ਲਗਾਇਆ, ਜਿਸ ਦਾ ਉਦਘਾਟਨ ਡਾ. ਚੰਦਨ ਗੁਪਤਾ ਨੇ ਰੀਬਨ ਕੱਟ ਕੇ ਕੀਤਾ। ਕੈਂਪ ‘ਚ ਡਾ. ਸਿਧਾਰਥ ਅਰੋੜਾ (ਸ਼ੂਗਰ ਰੋਗਾਂ ਦੇ ਮਾਹਰ) ਨੇ 275 ਮਰੀਜਾਂ ਦਾ ਚੈਕਅੱਪ ਕੀਤਾ ਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਤੇ ਖੂਨ ਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਡਾ. ਰਵੀ ਗੁਪਤਾ, ਡਾ. ਮੰਨੂ ਗੁਪਤਾ, ਵਿਸ਼ਾਲ ਭਾਟੀਆ, ਮਨਦੀਪ, ਸਾਹਿਲ, ਵਿਸ਼ਾਲ ਕੁਮਾਰ, ਸ਼ਰਨਜੀਤ ਕੌਰ, ਗੁਰਪ੍ਰੀਤ ਸਿੰਘ, ਅਮਨ ਆਦਿ ਮੌਜੂਦ ਸਨ। ਇਸ ਦੌਰਾਨ ਡਾ. ਚੰਦਨ ਗੁਪਤਾ ਨੇ ਡਾ. ਸਿਧਾਰਥ ਅਰੋੜਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ਪਿਛਲੀ ਖ਼ਬਰ ਸਾਬਕਾ ਵਿਧਾਇਕ ਅਜਨਾਲਾ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਪ੍ਰੀਤ ਨਗਰ ’ਚ ਨਾਟਕ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।