10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕਸਬਾ ਬੁਤਾਲਾ ਵਿਚ ਸ਼ਰੇਆਮ ਹੋ ਰਹੀ ਹੈ ਬਿਜਲੀ ਚੋਰੀ

ਅਜੀਤ ਡੈਸਕ 17-07-2026

ਬਾਬਾ ਬਕਾਲਾ ਸਾਹਿਬ, 16 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਬੁਤਾਲਾ ਵਿਖੇ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਤੌਰ ‘ਤੇ ਬੈਠੇ ਝੁੱਗੀਆਂ ਵਾਲੇ ਸ਼ਰੇਆਮ ਦਿਨ ਦਿਹਾੜੇ ਟਰਾਂਸਫਾਰਮਰ ਤੋਂ ਸਿੱਧੀਆਂ ਕੁੰਡੀਆਂ ਲਗਾ ਕੇ ਬਿਜਲੀ ਚੋਰੀ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਮੀਟਰ ਵੀ ਲਗਵਾਏ ਹੋਏ ਹਨ, ਬਿਜਲੀ ਮੁਲਾਜ਼ਮ ਸਾਡੀ ਚੈਕਿੰਗ ਕਰਦੇ ਨੇ ਕਿ ਤੁਸੀਂ ਬਿਜਲੀ ਚੋਰੀ ਕਰਦੇ ਹੋ, ਤੁਹਾਡੇ ਮੀਟਰ ਦੀ ਸੀਲ ਟੁੱਟੀ ਹੋਈ ਹੈ, ਲੇਕਿਨ ਜੋ ਲੰਮੇ ਸਮੇਂ ਟਰਾਂਸਫਾਰਮਰ ਤੋਂ ਸਿੱਧੀਆ ਕੁੰਡੀਆਂ ਲਾ ਕੇ ਚੋਰੀ ਕਰਦੇ ਨੇ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਚੋਰੀ ਸੰਬੰਧੀ ਕਈ ਵਾਰ ਬਾਬਾ ਬਕਾਲਾ ਸਾਹਿਬ ਬਿਜਲੀ ਦਫਤਰ ਕਹਿ ਚੁੱਕੇ ਹਾਂ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਲੋਕਾਂ ਦਾ ਕਹਿਣਾ ਹੈ ਕਿ ਟਰਾਂਸਫਾਰਮਰ ਤੋਂ ਸਿੱਧੀਆਂ ਤਾਰਾਂ ਲਗਾਉਣ ਨਾਲ ਕਈ ਵਾਰ ਤਾਰਾਂ ਸੜ ਚੁੱਕੀਆਂ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਟਰਾਂਸਫਾਰਮਰ ਤੋਂ ਕੁੰਡੀਆਂ ਲਗਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਪਿਛਲੀ ਖ਼ਬਰ ਗੁ. ਮੰਜੀ ਸਾਹਿਬ ਕੋਟਾਂ ਵਿਖੇ ਸੰਗਰਾਂਦ ਦੇ ਦਿਹਾੜੇ ਮੌਕੇ ਹੋਇਆ ਗੁਰਮਤਿ ਸਮਾਗਮ, ਅਨੇਕਾਂ ਪ੍ਰਾਣੀਆਂ ਗੁਰੂ ਲੜ ਲੱਗੀਆਂ ਅਗਲੀ ਖ਼ਬਰ ਸਾਬਕਾ ਵਿਧਾਇਕ ਅਜਨਾਲਾ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।