ਜੰਡਿਆਲਾ ਗੁਰੂ, 18 ਜੁਲਾਈ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤਪਾਲ ਸਿੰਘ)- ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਸਰਕਾਰ ਵਲੋਂ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਨਿਯੁਕਤ ਕੀਤੇ ਗਏ ਨਵ-ਨਿਯੁਕਤ ਚੇਅਰਮੈਨਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਦਾ ਉਦੇਸ਼ ਸਮਾਜ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਅਤੇ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਹੈ। ਇਸ ਮੌਕੇ ਨਿਯੁਕਤ ਕੀਤੇ ਗਏ ਚੇਅਰਮੈਨਾਂ ’ਚ ਅਮਰ ਰਾਵਤ (ਰਾਜਪੂਤ ਵੈੱਲਫੇਅਰ ਬੋਰਡ), ਜਰਨੈਲ ਸਿੰਘ (ਰਾਮਗੜ੍ਹੀਆ ਵੈੱਲਫੇਅਰ ਬੋਰਡ), ਗੁਰਦੀਪ ਚੰਦ (ਸੈਣੀ ਵੈੱਲਫੇਅਰ ਬੋਰਡ), ਸਤਬੀਰ ਸਿੰਘ (ਸਪੋਰਟਸ ਵੈੱਲਫੇਅਰ ਬੋਰਡ), ਰੋਬਿਨ (ਸੁਨਿਆਰ/ਸਵਰਣਕਾਰ ਵੈੱਲਫੇਅਰ ਬੋਰਡ), ਸੁਨੀਲ ਕੁਮਾਰ (ਵਿਮੁਕਤ ਜਾਤੀ ਵੈੱਲਫੇਅਰ ਬੋਰਡ), ਹਰਜੀਤ ਸਿੰਘ (ਬਾਜ਼ੀਗਰ ਵੈੱਲਫੇਅਰ ਬੋਰਡ), ਜੈ ਦੇਵ (ਬ੍ਰਾਹਮਣ ਵੈੱਲਫੇਅਰ ਬੋਰਡ), ਵਿਪਿਨਦੀਪ ਸਿੰਘ (ਦਲਿਤ ਵਿਕਾਸ ਬੋਰਡ), ਆਲਮ ਦੀਨ (ਗੁੱਜਰ ਵੈੱਲਫੇਅਰ ਬੋਰਡ), ਤੇਜਦੀਪ ਸਿੰਘ ਬਿੱਟੂ (ਕੰਬੋਜ ਵੈੱਲਫੇਅਰ ਬੋਰਡ), ਜਤਿੰਦਰ ਕੁਮਾਰ (ਖੱਤਰੀ ਵੈੱਲਫੇਅਰ ਬੋਰਡ), ਸਾਹਿਬ ਸਿੰਘ (ਮਸੀਹ ਵੈੱਲਫੇਅਰ ਬੋਰਡ), ਮੱਖਣ ਦੀਨ (ਮੁਸਲਿਮ ਵੈੱਲਫੇਅਰ ਬੋਰਡ) ਅਤੇ ਮਲਕੀਤ ਸਿੰਘ ਬੰਡਾਲਾ (ਪ੍ਰਜਾਪਤ ਵੈੱਲਫੇਅਰ ਬੋਰਡ) ਸ਼ਾਮਿਲ ਹਨ। ਇਸ ਮੌਕੇ ਨਵ-ਨਿਯੁਕਤ ਚੇਅਰਮੈਨਾਂ ਨੇ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕੀਤਾ ।