ਨਵਾਂ ਪਿੰਡ, 18 ਜੁਲਾਈ (ਜਸਪਾਲ ਸਿੰਘ)- ਗੱਦੀ ਸ਼ੂਫੀ ਦਰਵੇਸ਼ ਭਗਤ ਫਰੀਦ ਜੀ, ਡੇਰਾ ਬਾਬਾ ਫੌਜਾ ਸਿੰਘ ਚਿਸਤੀ ਸਾਬਰੀ, ਮੁਕੱਦਸ ਦਰਗਾਹ ਬਾਬਾ ਲਤੀਫ਼ ਸ਼ਾਹ ਵਿਖੇ ਨਿਜ਼ਾਮਪੁਰ ਵਾਸੀ ਸਾਈਂ ਦੇ ਮਰੀਦਾਂ ਵਲੋਂ ਮਹੰਤ ਬਾਬਾ ਹਰਬੰਸ ਸਿੰਘ ਦੀ ਯਾਦ ‘ਚ ਮੇਲਾ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਇਕ ਰਾਤ ਪਹਿਲਾਂ ਸ਼ੂਫੀ ਮਰਿਆਦਾ ਅਨੁਸਾਰ ਮਹਿੰਦੀ ਦੀ ਰਸਮ ਤੇ ਅਗਲੇ ਦਿਨ ਝੰਡਾ ਚੜ੍ਹਾਉਣ ਉਪਰੰਤ ਗੱਦੀ ਨਸ਼ੀਨ ਬਾਬਾ ਜਸਵਿੰਦਰ ਸਿੰਘ ਤੇ ਮਹੰਤ ਦੇ ਸ਼ਰਧਾਲੂਆਂ ਜਿਸ ‘ਚ ਹੈਪੀ, ਮਨਦੀਪ, ਲਵਲੀ, ਫੌਜੀ, ਸੀਤਾ ਤੇ ਸਰਬਜੀਤ ਕੌਰ ਆਦਿ ਵਲੋਂ ਮੁਕੱਦਸ ਦਰਗਾਹ ‘ਤੇ ਚਾਦਰ ਚੜ੍ਹਾਉਣ ਨਾਲ ਹੋਈ। ਉਪਰੰਤ ਕਵਾਲੀ ਪਾਰਟੀਆਂ ਵਲ ਸੂਫੀ ਗਾਇਨ ਤੇ ਰੱਬੀ ਰੰਗਤ ‘ਚ ਰੰਗੀਆਂ ਕਵਾਲੀਆਂ ਨਾਲ ਮਰੀਦਾਂ ਅੱਲਾ ਨਾਲ ਜੋੜਿਆ ਗਿਆ ।