ਬਿਆਸ, 20 ਜੁਲਾਈ (ਨਰਿੰਦਰ ਸਿੰਘ)- ਬਿਆਸ ਨੇੜੇ ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਦੁਕਾਨਾਂ ’ਚੋਂ ਏ. ਸੀ. ਦੇ ਕੰਪਰੈਸ਼ਰ ਚੋਰੀ ਕਰਨ ਦੀ ਖ਼ਬਰ ਹੈ। ਅੱਜ ਸਵੇਰੇ ਦੁਕਾਨਦਾਰ ਗੁਰਦਿਆਲ ਸਿੰਘ ਆਰਕੀਟੈਕਟ, ਦੁਕਾਨਦਾਰ ਹਰਪ੍ਰੀਤ ਸਿੰਘ ਡਰੀਮ ਗਾਰਮੈਂਟ ਵਾਲਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਨ੍ਹਾਂ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਸਫਾਈ ਉਪਰੰਤ ਏ. ਸੀ. ਚਲਾਏ ਤਾਂ ਕੰਪਰੈਸ਼ਰ ਗਾਇਬ ਪਾਏ ਗਏ । ਤੁਰੰਤ ਦੁਕਾਨਦਾਰਾਂ ਵਲੋਂ ਆਪ ਹੀ ਛਾਣਬੀਣ ਕੀਤੀ ਗਈ ਤਾਂ ਪਿੰਡ ਦੌਲੋਨੰਗਲ ਦੀਆਂ ਸ਼ਮਸ਼ਾਨਘਾਟ ‘ਚ ਉਕਤ ਖਿਿਲਰਿਆ ਪਿਆ ਟੁੱਟਿਆ ਭੱਜਿਆ ਕੰਪਰੈਸ਼ਰ ਕਵਰ ਅਤੇ ਪਾਈਪਾਂ ਨਾਲ ਪੱਖੇ ਵੀ ਮਿਲੇ, ਜਿਸ ਸੰਬੰਧੀ ਹੋਰ ਜਾਣਕਾਰੀ ’ਚ ਪਤਾ ਲੱਗਾ ਕੇ ਚੋਰਾਂ ਵਲੋਂ ਨਿਰੰਤਰ ਹੀ ਇਸ ਬਾਬਾ ਸਾਵਨ ਸਿੰਘ ਨਗਰ ਵਾਲੀ ਰੋਡ ’ਤੇ ਬਹੁਤ ਸਾਰੀਆਂ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਅਕਸਰ ਕੰਪਰੈਸ਼ਰਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ‘ਚੋਂ ਤਾਂਬੇ ਦੀਆਂ ਪਾਈਪਾਂ ਨੂੰ ਵੇਚ ਕੇ ਚੋਰ, ਨਸ਼ੇੜੀ ਆਪਣੀਆਂ ਨਸ਼ੇ ਦੀਆਂ ਲੋੜਾਂ ਨੂੰ ਪੂਰਾ ਕਰ ਰਹੇ ਹਨ । ਇਕ ਹੋਰ ਦੁਕਾਨਦਾਰ ਵਲੋਂ ਗੱਲਬਾਤ ਰਾਹੀਂ ਜਾਣਕਾਰੀ ਮਿਲੀ ਕਿ ਕਰੀਬ ਇਕ ਮਹੀਨਾ ਪਹਿਲਾਂ ਉਨ੍ਹਾਂ ਦੇ ਵੀ ਕੰਪਰੈਸ਼ਰ ਸਮੇਤ ਹੋਰ ਸਾਮਾਨ ਦੀ ਚੋਰੀ ਹੋਈ, ਜਿਸ ਸੰਬੰਧੀ ਉਨ੍ਹਾਂ ਪੁਲਿਸ ‘ਚ ਐੱਫ. ਆਈ. ਆਰ. ਦਰਜ ਕਰਵਾਈ ਪਰ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦ ਨੱਥ ਪਾਈ ਜਾਵੇ।
ਚੋਰਾਂ ਨੇ ਰਾਤੋ-ਰਾਤ ਉਡਾਏ ਏ. ਸੀ. ਦੇ ਕੰਪਰੈਸ਼ਰ, ਦੁਕਾਨਦਾਰ ਹੋਏ ਪ੍ਰੇਸ਼ਾਨ
ਅਜੀਤ ਡੈਸਕ
21-07-2026