07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਹਾਦਸੇ ’ਚ ਜ਼ਖ਼ਮੀ ਸਤਨਾਮ ਸਿੰਘ ਦੇ ਸਪੁੱਤਰ ਦਾ ਮੈਡਮ ਸੁਹਿੰਦਰ ਕੌਰ ਨੇ ਜਾਣਿਆ ਹਾਲ-ਚਾਲ

ਅਜੀਤ ਡੈਸਕ 25-07-2026
ਜੰਡਿਆਲਾ ਗੁਰੂ, 24 ਜੁਲਾਈ (ਅੰਮ੍ਰਿਤ ਪਾਲ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ ਦੇ ਸਪੁੱਤਰ, ਜੋ ਪਿਛਲੇ ਦਿਨੀਂ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ ਸਨ, ਦਾ ਹਾਲ-ਚਾਲ ਜਾਣਨ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਪਤਨੀ ਮੈਡਮ ਸੁਹਿੰਦਰ ਕੌਰ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਉਨ੍ਹਾਂ ਜ਼ਖ਼ਮੀ ਨੌਜਵਾਨ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਉਸ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਮੈਡਮ ਸੁਹਿੰਦਰ ਕੌਰ ਨੇ ਕਿਹਾ ਕਿ ਸੜਕਾਂ ’ਤੇ ਵਾਹਨ ਚਲਾਉਂਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਅਤੇ ਨਿਰਧਾਰਿਤ ਰਫ਼ਤਾਰ ਸੀਮਾ ਅੰਦਰ ਹੀ ਵਾਹਨ ਚਲਾਉਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਚੇਅਰਮੈਨ ਗੁਰਮਿੰਦਰ ਸਿੰਘ, ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸਤਿੰਦਰ ਸਿੰਘ, ਜਰਮਨਜੀਤ ਸਿੰਘ, ਇੰਦਰਜੀਤ ਸਿੰਘ, ਤਰਲੋਚਨ ਸਿੰਘ, ਸਰਪੰਚ ਪ੍ਰਗਟ ਸਿੰਘ ਬੱਬਾ, ਸਰਪੰਚ ਨਿਸ਼ਾਨ ਸਿੰਘ, ਬਲਬੀਰ ਸਿੰਘ, ਅਨੋਖ ਸਿੰਘ, ਮਨਦੀਪ ਸਿੰਘ, ਗੁਰਦਿਆਲ ਸਿੰਘ, ਡਾ. ਚਮਕੌਰ ਸਿੰਘ, ਨਿਰਵੈਲ ਸਿੰਘ ਕਾਲਾ, ਸਾਹਿਬ ਸਿੰਘ ਲਵਲੀ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਜਗਦੀਸ਼ ਸਿੰਘ ਬਮਰਾਹ ਦੀ ਪੁਸਤਕ ‘ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ’ ਦਾ ਲੋਕ ਅਰਪਿਤ ਸਮਾਗਮ ਕੱਲ੍ਹ ਅਗਲੀ ਖ਼ਬਰ ਮਾਨਾਂਵਾਲਾ ਵਿਖੇ ਮੇਲਾ ਮਨਾਉਣ ਸੰਬੰਧੀ ਤਿਆਰੀਆਂ ਜ਼ੋਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।