ਰਮਦਾਸ/ਅਜਨਾਲਾ/ਗੱਗੋਮਾਹਲ, 25 ਜੁਲਾਈ (ਜਸਵੰਤ ਸਿੰਘ ਵਾਹਲਾ, ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਸਪੁੱਤਰ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੇ ਵਰਕਰਾਂ ਨਾਲ ਦਰਿਆ ਰਾਵੀ ‘ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਸਰਹੱਦੀ ਪਿੰਡ ਘੋਨੇਵਾਹਲਾ ਨਜ਼ਦੀਕ ਕੱਸੋਵਾਲ ਬਰਿੱਜ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਨਾਲਾ ਖੇਤਰ ‘ਚ 1 ਸਾਲ ਹੜ੍ਹ ਆਏ ਨੂੰ ਹੋ ਗਿਆ ਹੈ ਪਰ ਅੱਜ ਤੱਕ ਕਿਸਾਨਾਂ ਤੇ ਮਜਦੂਰਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਹਾਰਨ ਪੱਤਣ ‘ਤੇ ਅਜੇ ਤੱਕ ਟੁੱਟੇ ਬੰਨ੍ਹ ਦਾ ਪਾੜ ਪਿਆ ਹੋਇਆ ਹੈ ਪਰ ਸਰਕਾਰ ਨੇ ਉੇਸ ਨੂੰ ਵੀ ਨਹੀਂ ਬੰਨ੍ਹਿਆ । ਉਨ੍ਹਾਂ ਕਿਹਾ ਕਿ ਸੱਕੀ ਨਾਲੇ, ਸੂਇਆਂ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਅੰਦਰ ਡੁੱਬੀ ਹੋਈ ਹੈ । ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਉਸਦੀ ਤੁਰੰਤ ਗਿਰਦਾਵਰੀ ਕਰਵਾ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਇਸ ਮੌਕੇ ਪੀ.ਏ ਇੰਦਰਜੀਤ ਸਿੰਘ, ਯੂਥ ਪ੍ਰਧਾਨ ਹਲਕਾ ਅਜਨਾਲਾ ਸਰਬਜੋਤ ਸਿੰਘ ਮਾਹਲ, ਡਾਇਰੈਕਟਰ ਅਮਨਦੀਪ ਸਿੰਘ ਮਾਛੀਵਾਹਲਾ, ਯੂਥ ਆਗੂ ਵਰਿੰਦਰਪਾਲ ਸਿੰਘ ਵਿੱਕੀ, ਹਰਪਾਲ ਸਿੰਘ ਖਾਨੋਵਾਲ, ਯੂਥ ਪ੍ਰਧਾਨ ਜਗਦੀਪ ਸਿੰਘ ਵਾਹਲਾ, ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ, ਹਨੀ ਰੰਧਾਵਾ ਰਮਦਾਸ, ਜਸਪਿੰਦਰ ਸਿੰਘ ਘੋਨੇਵਾਹਲਾ, ਜਸਇੰਦਰਪਾਲ ਸਿੰਘ ਵਾਹਲਾ, ਸਾਬਕਾ ਸਰਪੰਚ ਰੁਪਿੰਦਰ ਸਿੰਘ ਵਾਹਲਾ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਬਲਵੰਤ ਸਿੰਘ ਪੰਡੋਰੀ, ਨਵਦੀਪ ਸਿੰਘ ਮਾਛੀਵਾਹਲਾ, ਹਰਜਿੰਦਰ ਸਿੰਘ ਸਹਿਜਾਦਾ, ਸਾਬਕਾ ਸਰਪੰਚ ਸਵਿੰਦਰ ਸਿੰਘ ਕੋਟ, ਸਾਬਕਾ ਸਰਪੰਚ ਗੁਰਮੇਲ ਸਿੰਘ ਬੰਟੀ ਕੱਲੋਮਾਹਲ, ਸਾਬਕਾ ਸਰਪੰਚ ਕਸ਼ਮੀਰ ਸਿੰਘ ਅਵਾਣ, ਗੁਰਦੇਵ ਸਿੰਘ ਥੋਬਾ, ਸਾਬਕਾ ਸਰਪੰਚ ਰਾਮ ਸਿੰਘ, ਮੇਜਰ ਸਿੰਘ ਅਵਾਣ, ਹਰਜੰਤ ਸਿੰਘ, ਮੇਜਰ ਸਿੰਘ ਮਾਛੀਵਾਹਲਾ, ਅਮਰੀਕ ਮਸੀਹ ਅਵਾਣ, ਤਰਸੇਮ ਸਿੰਘ ਘੋਨੇਵਾਹਲਾ, ਅਮਰੀਕ ਮਸੀਹ ਘੋਨੇਵਾਹਲਾ, ਸਾਬਕਾ ਸਰਪੰਚ ਜਤਿੰਦਰ ਸਿੰਘ ਮੰਨਾ, ਸਾਬਕਾ ਸਰਪੰਚ ਸੁੱਚਾ ਸਿੰਘ, ਰਣਬੀਰ ਸਿੰਘ ਗੱਗੜ, ਨਰਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ ।
ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਨੇ ਦਰਿਆ ਰਾਵੀ ਤੇ ਨਾਜੁਕ ਧੁੱਸੀ ਬੰਨਾਂ ਦਾ ਜਾਇਜ਼ਾ ਲਿਆ
ਅਜੀਤ ਡੈਸਕ
26-07-2026