02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪਿੰਡਾ ’ਚ ਕੱਢਿਆ ਰੋਡ ਸ਼ੋਅ

ਅਜੀਤ ਡੈਸਕ 28-07-2026

ਬਾਬਾ ਬਕਾਲਾ ਸਾਹਿਬ, 27 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਪਿੰਡਾਂ ਵਿਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਹਜ਼ਾਰਾਂ ਦੀ ਤਦਾਦ ਵਿਚ ਅਕਾਲੀ ਆਗੂਆਂ ਵਰਕਰਾਂ ਅਤੇ ਯੂਥ ਵਰਕਰਾਂ ਨੇ ਪਿੰਡ ਛੱਜਲਵੱਢੀ ਤੋਂ ਆਰੰਭ ਹੋਏ ਇਸ ਰੋਡ ਸ਼ੋਅ ਵਿਚ ਆਪਣੇ ਵਹੀਕਲਾਂ ਸਮੇਤ ਹਿੱਸਾ ਲਿਆ ਅਤੇ ਸ਼ਾਮ ਨੂੰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸਮਾਪਤੀ ਹੋਈ। ਇਸ ਮੌਕੇ ਬਾਬਾ ਬਕਾਲਾ ਸਾਹਿਬ ਦੀ ਸੰਗਤ ਵਲੋਂ ਬਾਪੂ ਤਰਸੇਮ ਸਿੰਘ ਸਮੇਤ ਮਾਰਚ ਵਿਚ ਸ਼ਾਮਿਲ ਅਹੁਦੇਦਾਰਾਂ ਅਤੇ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਬਾਪੂ ਤਰਸੇਮ ਸਿੰਘ ਨੇ ਸਮਰਥਕਾਂ ਸਮੇਤ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਨਤਮਸਤਕ ਹੋਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਅਤੇ ਕੁਝ ਸਮਾਂ ਗੁਰਬਾਣੀ ਸਰਵਣ ਕੀਤੀ। ਉਨ੍ਹਾਂ ਮਾਰਚ ਦੀ ਸਫਲਤਾ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਹ ਮਾਰਚ ਖਾਲਸਾ ਪੰਥ ਦੀ ਚੜ੍ਹਦੀ ਕਲਾ, ਸਰਬੱਤ ਦੇ ਭਲੇ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢਿਆ ਗਿਆ ਅਤੇ ਲੋਕਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਅਤੇ ਪੰਥ ਮਾਰੂ ਨੀਤੀਆਂ ਤੋਂ ਸੁਚੇਤ ਕਰਨ ਲਈ ਕੱਢਿਆ ਗਿਆ ਹੈ। ਇਸ ਮਾਰਚ ਵਿਚ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਸਕਰਨ ਸਿੰਘ ਰਿਆੜ, ਚਾਚਾ ਪ੍ਰਗਟ ਸਿੰਘ ਜੱਲੂਪੁਰ ਖੈੜਾ, ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਯੂਥ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੁਗਰਾਜ ਸਿੰਘ ਉਦੋਨੰਗਲ, ਦਫ਼ਤਰ ਸਕੱਤਰ ਪੰਜਾਬ ਪ੍ਰਗਟ ਸਿੰਘ ਮੀਆਂਵਿੰਡ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ, ਯੂਥ ਆਗੂ ਜੁਗਰਾਜ ਸਿੰਘ ਧੂਲਕਾ ਪ੍ਰਧਾਨ ਯੂਥ ਵਿੰਗ ਹਲਕਾ ਬਾਬਾ ਬਕਾਲਾ ਸਾਹਿਬ, ਗੁਰਪ੍ਰਤਾਪ ਸਿੰਘ ਧੂਲਕਾ, ਭਗਵਾਨ ਸਿੰਘ ਧੂਲਕਾ, ਪਲਵਿੰਦਰ ਸਿੰਘ ਮੀਆਂਵਿੰਡ, ਬਲਦੇਵ ਸਿੰਘ ਧਿਆਨਪੁਰ, ਦਲਬੀਰ ਸਿੰਘ ਖੋਜਕੀਪੁਰ, ਸਰਕਲ ਪ੍ਰਧਾਨ ਪਵਨਦੀਪ ਸਿੰਘ, ਪਾਲਾ ਪਹਿਲਵਾਨ, ਗੁਰਮੀਤ ਸਿੰਘ ਲਾਲੀ, ਜਗੀਰ ਸਿੰਘ ਬਿੱਲਾ (ਸਾਰੇ ਏਕਲਗੱਡਾ), ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਦੋਲੋਨੰਗਲ, ਰਾਜਬੀਰ ਸਿੰਘ ਰਈਆ, ਫਲਪ੍ਰੀਤ ਸਿੰਘ ਰਈਆ, ਸਰਵਨ ਸਿੰਘ ਬਾਬਾ ਬਕਾਲਾ, ਗੁਰਪਾਲ ਸਿੰਘ ਖਾਨਪੁਰ, ਹਰਮਨ ਸਿੰਘ ਬਾਬਾ ਬਕਾਲਾ, ਜਗਬੀਰ ਸਿੰਘ ਬਾਬਾ ਬਕਾਲਾ, ਗੁਰਮੇਜ਼ ਸਿੰਘ ਧਿਆਨਪੁਰ, ਮਨਪ੍ਰੀਤ ਸਿੰਘ ਕੋਟ ਮਹਿਤਾਬ, ਸਰਕਲ ਪ੍ਰਧਾਨ ਹਰਜੀਤ ਸਿੰਘ ਫੇਰੂਮਾਨ, ਸਰਕਲ ਪ੍ਰਧਾਨ ਬਲਕਾਰ ਸਿੰਘ ਤਖਤੂਚੱਕ, ਸਰਕਲ ਪ੍ਰਧਾਨ ਪਵਨਦੀਪ ਸਿੰਘ ਏਕਲਗੱਡਾ, ਸਰਕਲ ਪ੍ਰਧਾਨ ਗੁਰਦਰਸ਼ਨ ਸਿੰਘ ਖਿਲਚੀਆਂ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ ਸੁਖਵੰਤ ਸਿੰਘ ਜਲਾਲਾਬਾਦ, ਸਰਕਲ ਪ੍ਰਧਾਨ ਚਰਨਜੀਤ ਸਿੰਘ ਬੁਤਾਲਾ, ਸਰਕਲ ਪ੍ਰਧਾਨ ਦਿਲਬਾਗ ਸਿੰਘ ਮਿਆਂਵਿੰਡ, ਮੀਡੀਆ ਇੰਚਾਰਜ਼ ਟੀਮ ਆਲਮ ਸਿੰਘ ਦੋਲੋਨੰਗਲ, ਪ੍ਰਭਜੀਤ ਸਿੰਘ, ਅੰਗਰੇਜ ਸਿੰਘ (ਸਾਰੇ ਦੋਲੋ ਨੰਗਲ), ਸੁੱਖਜੀਤ ਸਿੰਘ ਗਿੱਲ ਖਾਨਪੁਰ ਸਮੇਤ ਹੋਰ ਹਾਜ਼ਰ ਸਨ ।

ਪਿਛਲੀ ਖ਼ਬਰ ਹਰਭਜਨ ਸਿੰਘ ਈ. ਟੀ. ਓ. ਨੇ ਸੁੱਖੇਵਾਲ ਅਤੇ ਨੰਦ ਵਾਲਾ ਵਿਖੇ ਸੁਣੀਆ ਸਮੱਸਿਆਵਾਂ ਅਗਲੀ ਖ਼ਬਰ ਮੁੱਛਲ ਪਿੰਡ ਵਿਖੇ ਦਰਜਨਾਂ ਪਰਿਵਾਰ ਕੈਬਨਿਟ ਮੰਤਰੀ ਈ.ਟੀ.ਓ. ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।