ਬਾਬਾ ਬਕਾਲਾ ਸਾਹਿਬ, 31 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ (ਮੈਂਬਰ ਸ਼੍ਰੋਮਣੀ ਕਮੇਟੀ) ਦੀ ਯੋਗ ਅਗਵਾਈ ਹੇਠ ਹਲਕਾ ਬਾਬਾ ਬਕਾਲਾ ਦੇ ਸਮੂਹ ਸਰਕਲ ਪ੍ਰਧਾਨਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਸਾਲਾਨਾ ਜੋੜ ਮੇਲਾ ‘ਗੁਰੂ ਲਾਧੋ ਰੇ’ ਦਿਵਸ ਸੰਬੰਧੀ ਤਿਆਰੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਸਮੂਹ ਸਰਕਲ ਪ੍ਰਧਾਨਾਂ ਨੇ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ‘ਗੁਰੂ ਲਾਧੋ ਰੇ ਦਿਵਸ’ ਮੌਕੇ ਹੋਣ ਵਾਲੀ ਵਿਸ਼ਾਲ ਕਾਨਫਰੰਸ ਵਿਚ ਸੰਗਤਾਂ ਸਮੇਤ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਤੇ ਨਿਸ਼ਠਾ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਮੱਲਾ, ਹਰਦੇਵ ਸਿੰਘ ਨਾਗੋਕੇ, ਪੂਰਨ ਸਿੰਘ ਖਿਲਚੀਆਂ, ਬਾਬਾ ਮੋਹਣ ਸਿੰਘ ਕੰਗ, ਗੁਰਜਿੰਦਰ ਸਿੰਘ ਸਠਿਆਲਾ, ਨੌਰੰਗ ਸਿੰਘ, ਪਲਵਿੰਦਰ ਸਿੰਘ ਮੀਆਂਵਿੰਡ, ਰਜਿੰਦਰ ਸਿੰਘ ਬਿੱਲਾ ਵੈਰੋਵਾਲ, ਕਸ਼ਮੀਰ ਸਿੰਘ ਗਗੜੇਵਾਲ, ਬੀਬੀ ਰਣਜੀਤ ਕੌਰ, ਮੰਗਲ ਸਿੰਘ ਜੋਧੇ, ਸਰਵਣ ਸਿੰਘ ਬਾਣੀਆ, ਹੀਰਾ ਸਿੰਘ ਗਗੜੇਵਾਲ, ਜੋਗਾ ਸਿੰਘ ਲੋਹਗੜ੍ਹ, ਦਲਬੀਰ ਸਿੰਘ ਨਾਗੋਕੇ, ਬਚਨ ਸਿੰਘ ਮੱਲਾ, ਹਰਜੀਤ ਸਿੰਘ ਫੌਜੀ, ਸੁਖਬੀਰ ਸਿੰਘ ਸੇਰੋਂ ਬਾਘੇ, ਕੁਲਦੀਪ ਸਿੰਘ ਸੇਰੋਂ ਬਾਘੇ, ਤਰਸੇਮ ਸਿੰਘ ਕਾਲੇਕੇ, ਰਾਜਵਿੰਦਰ ਸਿੰਘ ਰਾਜੂ (ਸਾਬਕਾ ਸਰਪੰਚ), ਕੁਲਵਿੰਦਰ ਸਿੰਘ ਸੇਰੋਂ ਬਾਘੇ, ਸੁਖਚੈਨ ਸਿੰਘ ਰਤਨਗੜ੍ਹ, ਸੁਖਜੀਤ ਸਿੰਘ ਦੋਲੋਨੰਗਲ, ਗੁਰਦੇਵ ਸਿੰਘ ਗਿੱਲ, ਸਰਬਜੀਤ ਸਿੰਘ ਦੋਲੋ ਨੰਗਲ ਤੇ ਹੋਰ ਮੁਹਤਬਰ ਆਗੂ ਹਾਜ਼ਰ ਸਨ।